ਨਵੀਂ ਦਿੱਲੀ . ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਸੰਕਟ ਦੇ ਵਿਚਕਾਰ ਅੱਜ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਇਸ ਬੈਠਕ ਵਿਚ ਪੀਐਮ ਮੋਦੀ ਨੇ ਲੌਕਡਾਊਨ ਖੋਲ੍ਹਣ ਬਾਰੇ ਵਿਚਾਰ-ਵਟਾਂਦਰੇ ਕਰਦਿਆਂ ਕਿਹਾ ਕਿ ਇਸ ਬਾਰੇ ਰਾਜ ਸਰਕਾਰਾਂ ਨੂੰ ਜ਼ੋਨਾਂ ਦੇ ਮੁਤਾਬਿਕ ਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿਸ ‘ਤੇ ਰਾਜ ਸਰਕਾਰਾਂ ਨੂੰ ਵਿਸਥਾਰ ਨਾਲ ਕੰਮ ਕਰਨਾ ਪਏਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਅਰਥਵਿਵਸਥਾ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਉਹਨਾਂ ਨੇ ਇਸ ਮੀਟਿੰਗ ਵਿੱਚ ਕਿਹਾ ਕਿ ਰਾਜ ਸਰਕਾਰ ਆਪਣੀ ਨੀਤੀ ਤਿਆਰ ਕਰੇ ਕਿ ਲੌਕਡਾਊਨ ਕਿਵੇਂ ਖੋਲ੍ਹਿਆ ਜਾਣਾ ਚਾਹੀਦਾ ਹੈ। ਇਸ ਵਿੱਚ, ਗ੍ਰੀਨ ਤੇ ਯੈਲੋ ਜੋਨ ਵਾਲੇ ਖੇਤਰਾਂ ਵਿੱਚ ਲੌਕਡਾਊਨ ਖੋਲ੍ਹਿਆ ਜਾ ਸਕਦਾ ਹੈ ਪਰ ਰੈੱਡ ਜੋਨ ਵਾਲੇ ਸੂਬਿਆਂ ਵਿਚ ਲੌਕਡਾਊਨ ਜਾਰੀ ਰਹੇਗਾ। ਰਾਹਤ ਘੱਟ ਕੇਸਾਂ ਵਾਲੇ ਇਲਾਕਿਆਂ ਨੂੰ ਹੀ ਮਿਲੇਗੀ। ਉਹਨਾਂ ਨੇ ਜੋਨ ਦੇ ਆਧਾਰ ਤੇ ਹੀ ਲੌਕਡਾਊਨ ਖੋਲ੍ਹਣ ਦੀ ਅਪੀਲ ਰਾਜ ਸਰਕਾਰਾਂ ਨੂੰ ਕੀਤੀ ਹੈ। ਉਹਨਾਂ ਕਿਹਾ ਕਿ ਅਰਥ ਵਿਵਸਥਾ ਨੂੰ ਲੈ ਕੇ ਚਿੰਤਾ ਮੁਕਤ ਰਹੋ, ਸਾਡੀ ਆਰਥਿਕਤਾ ਚੰਗੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਜ਼ੋਨ ਦੇ ਅਨੁਸਾਰ ਵੰਡਿਆ ਹੈ, ਹੁਣ 170 ਤੋਂ ਵੱਧ ਜ਼ਿਲ੍ਹੇ ਰੈੱਡ ਜ਼ੋਨ ਵਿੱਚ ਸ਼ਾਮਲ ਹਨ। ਕੋਰੋਨਾ ਵਾਇਰਸ ਸੰਕਟ ਕਾਰਨ ਦੇਸ਼ ਵਿੱਚ 3 ਮਈ ਤੱਕ ਲੌਕਡਾਊਨ ਲੱਗਿਆ ਹੋਇਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਅੱਗੇ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰੇ ਕੀਤੇ। ਇਸ ਵਿੱਚ, ਕਈ ਰਾਜਾਂ ਨੇ ਲੌਕਡਾਊਨ ਹਟਾਉਣ ਲਈ ਕਿਹਾ ਹੈ ਪਰ ਇਸਦਾ ਰੈੱਡ ਜੋਨ ਵਾਲੇ ਇਲਾਕਿਆਂ ਵਿਚ ਲੌਕਡਾਊਨ ਖੋਲ੍ਹਣਾ ਸੰਭਵ ਨਹੀਂ ਹੈ ਫਿਲਹਾਲ ਇਸ ਬਾਰੇ ਹੁਣ ਰਾਜ ਸਰਕਾਰਾਂ ਫੈਸਲਾ ਕਰਨਗੀਆਂ।