ਕਪੂਰਥਲਾ ‘ਚ ਬੇਅਦਬੀ ਨਹੀਂ ਹੋਈ, ਨੌਜਵਾਨ ਦੇ ਕਾਤਲਾਂ ਖਿਲਾਫ ਅੱਜ ਹੋਵੇਗੀ FIR – CM ਚੰਨੀ

0
3340

ਚੰਡੀਗੜ੍ਹ | ਬੀਤੇ ਦਿਨੀਂ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਮੌੜ ‘ਚ ਬੇਅਦਬੀ ਦੇ ਆਰੋਪ ‘ਚ ਭੀੜ ਵਲੋਂ ਇਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ।

ਇਸ ਮਾਮਲੇ ‘ਚ ਭੰਬਲਭੂਸਾ ਪਿਆ ਰਿਹਾ ਕਿ ਬੇਅਦਬੀ ਹੋਈ ਜਾਂ ਨਹੀਂ। ਪੁਲਸ ਵਲੋਂ ਸ਼ੁਰੂਆਤ ਵਿਚ ਹੀ ਕਹਿ ਦਿੱਤਾ ਗਿਆ ਸੀ ਕਿ ਕੋਈ ਬੇਅਦਬੀ ਨਹੀਂ ਹੋਈ ਪਰ ਲੋਕ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ।

ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਹ ਸਾਫ ਕਰ ਦਿੱਤਾ ਕਿ ਕਪੂਰਥਲਾ ‘ਚ ਬੇਅਦਬੀ ਨਹੀਂ ਹੋਈ ਤੇ ਉਕਤ ਲੜਕੇ ਦਾ ਕਤਲ ਕੀਤਾ ਗਿਆ ਸੀ। ਅੱਜ ਪੁਲਸ ਵਲੋਂ FIR ਦਰਜ ਕੀਤੀ ਜਾਵੇਗੀ ਤੇ ਜਲਦ ਹੀ ਕਾਤਲਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।

ਜਾਣਕਾਰੀ ਮੁਤਾਬਕ ਉਕਤ ਲੜਕਾ ਤੜਕੇ 4 ਵਜੇ ਗੁਰਦੁਆਰਾ ‘ਚ ਲੰਗਰ ਖਾਣ ਲਈ ਆਇਆ ਸੀ, ਜਿਸ ਨੂੰ ਗ੍ਰੰਥੀ ਨੇ ਬੇਅਦਬੀ ਦੇ ਸ਼ੱਕ ‘ਚ ਫੜ ਲਿਆ।