ਨਿਤਿਨ ਕੋਹਲੀ ਨੇ ਭਗਵਾਨ ਵਾਲਮੀਕੀ ਮੰਦਰ ਅਲੀ ਮਹੱਲਾ ਸਮੇਤ ਕਈ ਧਾਰਮਿਕ ਸਥਾਨਾਂ ’ਤੇ ਟੇਕਿਆ ਮੱਥਾ

0
1681
ਜਲੰਧਰ, 1 ਜੂਨ | ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਅੱਜ ਆਪਣੇ ਪਰਿਵਾਰ ਸਮੇਤ ਜਲੰਧਰ ਸ਼ਹਿਰ ਵਿੱਚ ਆਸ਼ੀਰਵਾਦ ਯਾਤਰਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼੍ਰੀ ਮਹਾ ਲਕਸ਼ਮੀ ਮੰਦਰ, ਭਗਵਾਨ ਵਾਲਮੀਕੀ ਮੰਦਰ ਅਲੀ ਮਹੱਲਾ ਅਤੇ ਗੁਰਦੁਆਰਾ ਸਾਹਿਬ ਦੀਵਾਨ ਅਸਥਾਨ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਨਿਤਿਨ ਕੋਹਲੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਯਾਤਰਾ ਪਰਮੇਸ਼ਵਰ ਦੀ ਕਿਰਪਾ ਅਤੇ ਜਲੰਧਰ ਵਾਸੀਆਂ ਦੇ ਪਿਆਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ, “ਜਲੰਧਰ ਦੇ ਲੋਕਾਂ ਦਾ ਭਰਪੂਰ ਹੁੰਗਾਰਾ ਅਤੇ ਆਸ਼ੀਰਵਾਦ ਮਿਲ ਰਿਹਾ ਹੈ, ਜਿਸ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਹੈ ਅਤੇ ਅੱਗੇ ਵੀ ਇਹ ਪਿਆਰ ਅਤੇ ਸਮਰਥਨ ਮੇਰੇ ਨਾਲ ਬਣਿਆ ਰਹੇਗਾ।”
ਇਸ ਆਸ਼ੀਰਵਾਦ ਯਾਤਰਾ ਨੂੰ ਜਲੰਧਰ ਦੇ ਲੋਕਾਂ ਵੱਲੋਂ ਭਰਵਾਂ ਸਮਰਥਨ ਮਿਲਿਆ, ਜਿਸ ਨਾਲ ਨਿਤਿਨ ਕੋਹਲੀ ਦੀ ਇਸ ਪਹਿਲਕਦਮੀ
ਨੂੰ ਹੋਰ ਮਜ਼ਬੂਤੀ ਮਿਲੀ।