ਲੁਧਿਆਣਾ ‘ਚ ਗੁਆਂਢੀ ਬਣਿਆ ਹੈਵਾਨ ! 7 ਸਾਲ ਦੀ ਬੱਚੀ ਨਾਲ ਕੀਤਾ ਬਲਾਤਕਾਰ

0
3418

ਲੁਧਿਆਣਾ | ਟਿੱਬਾ ਰੋਡ ‘ਤੇ ਸਥਿਤ ਗੁਪਾਲ ਨਗਰ ਇਲਾਕ਼ੇ ਤੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਨੌਜਵਾਨ ਵਲੋਂ ਇਕ ਸੱਤ ਸਾਲਾਂ ਬੱਚੀ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਕੇ ਬਲਾਤਕਾਰ ਕੀਤਾ ਗਿਆ ਹੈ।
ਆਰੋਪੀ ਨੇ ਜਦੋਂ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਉਸ ਵੇਲੇ ਬੱਚੀ ਦਾ ਪਿਤਾ ਕੰਮ ‘ਤੇ ਗਿਆ ਹੋਇਆ ਸੀ। ਪਿਤਾ ਦੇ ਘਰ ਆਉਣ ‘ਤੇ ਲਹੂ-ਲੁਹਾਣ ਬੱਚੀ ਨੇ ਉਸ ਨਾਲ ਹੋਈ ਦਰਿੰਦਗੀ ਬਾਰੇ ਦੱਸਿਆ ਤਾਂ ਉਸ ਦੇ ਪਿਤਾ ਨੇ ਮੁੱਹਲੇ ਦੇ ਲੋਕਾਂ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਲੋਕਾਂ ਨੇ ਆਰੋਪੀ ਨੂੰ ਲੱਭ ਕੇ ਕਾਬੂ ਕਰ ਕੇ ਉਸਦੀ ਚੰਗੀ ਤਰ੍ਹਾਂ ਨਾਲ ਛਿੱਤਰ ਪਰੇਡ ਕਰਨ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ।
ਉਧਰ ਦੂਜੇ ਪਾਸੇ ਪੀੜਤ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਬੱਚੀ ਬੁਰੀ ਤਰ੍ਹਾਂ ਨਾਲ ਡਰੀ ਹੋਈ ਹੈ। ਪੀੜਿਤ ਬੱਚੀ ਦੇ ਪਿਤਾ ਅਤੇ ਮੁਹੱਲਾ ਵਾਸੀਆਂ ਨੇ ਆਰੋਪੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।