ਨਵਾਂਸ਼ਹਿਰ : ਗੈਸ ਸਿਲੰਡਰ ਲੀਕ ਹੋਣ ਨਾਲ ਹੋਇਆ ਧਮਾਕਾ, ਕੰਬਿਆ ਪੂਰਾ ਮੁਹੱਲਾ, ਲੋਕ ਸਹਿਮੇ

0
1765

ਨਵਾਂਸ਼ਹਿਰ | ਤੜਕਸਾਰ ਨਵਾਂਸ਼ਹਿਰ ਵਿਖੇ ਗੈਸ ਸਿਲੰਡਰ ਲੀਕ ਹੋਣ ਕਾਰਨ ਹੋਏ ਬਲਾਸਟ ਨਾਲ ਪੂਰਾ ਮੁਹੱਲਾ ਕੰਬ ਗਿਆ। ਜਾਣਕਾਰੀ ਅਨੁਸਾਰ ਸਵੇਰੇ ਲਗਭਗ 4 ਵਜੇ ਦੇ ਕਰੀਬ ਰਾਜਾ ਮੁਹੱਲਾ ਦੇ ਇਕ ਘਰ ‘ਚ ਜ਼ਬਰਦਸਤ ਧਮਾਕਾ ਹੋਇਆ, ਜਿਸ ਨਾਲ ਪੂਰੇ ਮੁਹੱਲੇ ‘ਚ ਦਹਿਸ਼ਤ ਫੈਲ ਗਈ।

ਪਰਿਵਾਰ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋਇਆ। ਘਰ ਦੀ ਹਾਲਤ ਦੇਖ ਕੇ ਇੰਝ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਬੰਬ ਬਲਾਸਟ ਹੋਇਆ ਹੈ।

ਪੁਲਿਸ ਨੇ ਜਾਂਚ ਦੌਰਾਨ ਇਹ ਪਾਇਆ ਕਿ ਘਰ ਵਿੱਚ ਗੈਸ ਲੀਕ ਹੋਣ ਕਾਰਨ ਇਹ ਧਮਾਕਾ ਹੋਇਆ ਪਰ ਇਹ ਗੱਲ ਸਹੀ ਨਹੀਂ ਜਾਪਦੀ ਕਿਉਂਕਿ ਘਰ ਦੇ ਹਾਲਾਤ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਇਹ ਧਮਾਕਾ ਗੈਸ ਲੀਕ ਹੋਣ ਨਾਲ ਹੋਇਆ ਹੈ। ਸਿਲੰਡਰ ਫਟਿਆ ਨਹੀਂ ਬਲਕਿ ਥੱਲਿਓਂ ਲੀਕ ਹੋਇਆ ਕਿਹਾ ਜਾ ਰਿਹਾ ਹੈ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)