ਨਵਜੋਤ ਸਿੱਧੂ ਦੇ ਵਿਰੋਧੀਆਂ ‘ਤੇ ਤਿੱਖੇ ਤੰਜ : ਸ਼ਾਇਰੀ ‘ਚ ਬੋਲਿਆ – ਕੌੜੀ ਕੌੜੀ ਵਿਕੇ ਹੋਏ ਲੋਕ, ਸਮਝੌਤਾ ਕਰਕੇ ਘੁਟਨੋਂ ਪੇ ਟਿਕੇ ਹੋਏ ਲੋਕ……..

0
410

ਚੰਡੀਗੜ੍ਹ, 11 ਜਨਵਰੀ | ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੂੰ ਮਿਲਣ ਲਈ ਚੰਡੀਗੜ੍ਹ ਪੁੱਜੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬਿਨਾਂ ਨਾਮ ਲਏ ਸ਼ਾਇਰਾਨਾ ਅੰਦਾਜ਼ ‘ਚ ਵਿਰੋਧੀਆਂ ‘ਤੇ ਤਿੱਖੇ ਤੰਜ ਕੱਸੇ। ਉਨ੍ਹਾਂ ਨੇ ਐਕਸ ‘ਤੇ ਵੀਡੀਓ ਪੋਸਟ ਕਰਦਿਆਂ ਕਿਹਾ, ‘ਕੌੜੀ ਕੌੜੀ ਵਿਕੇ ਹੋਏ ਲੋਕ, ਸਮਝੌਤਾ ਕਰਕੇ ਘੁਟਨੋਂ ਪੇ ਟਿਕੇ ਹੋਏ ਲੋਕ, ਬਰਗਦ ਕੀ ਬਾਤ ਕਰਤੇ ਹੈਂ, ਗਮਲੋਂ ਮੇਂ ਉਗੇ ਹੋਏ ਲੋਗ’।

ਇਸ ਅੰਦਾਜ਼ ‘ਚ ਉਨ੍ਹਾਂ ਨੇ ਬਿਨਾਂ ਨਾਂ ਲਏ ਹੀ ਵਿਰੋਧੀਆਂ ‘ਤੇ ਸ਼ਬਦੀ ਹਮਲਾ ਬੋਲਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਸਿੱਧੂ ਖ਼ਿਲਾਫ਼ ਬੋਲਦਿਆਂ ਕਿਹਾ ਸੀ ਕਿ ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਕੋਈ ਵੀ ਕਮਜ਼ੋਰ ਨਹੀਂ ਹੈ। ਕਈ ਵਾਰ ਜਿਸ ਨੂੰ ਕਮਜ਼ੋਰ ਸਮਝਦੇ ਹਾਂ, ਉਹ ਅਜਿਹਾ ਟੀਕਾ ਲਗਾਉਂਦੇ ਹਨ ਕਿ ਤੁਸੀਂ ਲੱਭੇ ਨਹੀਂ ਮਿਲਦੇ। ਇਸ ਤੋਂ ਬਾਅਦ ਨਵਜੋਤ ਸਿੱਧੂ ਵੱਲੋਂ ਉਕਤ ਬਿਆਨ ਸਾਹਮਣੇ ਆਇਆ ਹੈ।

ਵੇਖੋ ਵੀਡੀਓ

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)