ਮਦਰ ਡੇਅਰੀ ਨੇ ਮੁੜ 2 ਰੁਪਏ ਵਧਾਇਆ ਦੁੱਧ ਦਾ ਰੇਟ, ਪੜ੍ਹੋ ਕਿੰਨੇ ਦਾ ਮਿਲੇਗਾ ਹੁਣ ਦੁੱਧ

0
783

ਨਵੀਂ ਦਿੱਲੀ | ਦੇਸ਼ ਦੀ ਸਭ ਤੋਂ ਵੱਡੀ ਡੇਅਰੀ ਕੰਪਨੀ ਮਦਰ ਡੇਅਰੀ ਨੇ ਦਿੱਲੀ ਐਨਸੀਆਰ ਵਿਚ ਦੁੱਧ ਦੀ ਕੀਮਤ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਕੰਪਨੀ ਨੇ ਕੀਮਤਾਂ ‘ਚ ਵਾਧੇ ਦਾ ਕਾਰਨ ਇਨਪੁਟ ਲਾਗਤ ਵਧਣ ਨੂੰ ਦੱਸਿਆ ਹੈ। ਇਹ ਵਾਧਾ ਮੰਗਲਵਾਰ ਤੋਂ ਲਾਗੂ ਹੋਵੇਗਾ।

ਕੰਪਨੀ ਵੱਲੋਂ ਇਸ ਸਾਲ ਪੰਜਵੀਂ ਵਾਰ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਕੰਪਨੀ ਦਿੱਲੀ-ਐਨਸੀਆਰ ਵਿਚ 30 ਲੱਖ ਲੀਟਰ ਤੋਂ ਵੱਧ ਦੁੱਧ ਦੀ ਸਪਲਾਈ ਕਰਦੀ ਹੈ। ਮਦਰ ਡੇਅਰੀ ਨੇ ਫੁੱਲ ਕਰੀਮ ਦੁੱਧ ਦੀ ਕੀਮਤ 2 ਰੁਪਏ ਵਧਾ ਕੇ 66 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈ, ਜਦੋਂਕਿ ਦੁੱਧ ਦੀ ਕੀਮਤ 51 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 53 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈ।

ਡਬਲ ਟੋਨਡ ਦੁੱਧ ਦੀ ਕੀਮਤ 45 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 47 ਰੁਪਏ ਕਰ ਦਿੱਤੀ ਹੈ। ਮਦਰ ਡੇਅਰੀ ਨੇ ਗਾਂ ਦੇ ਦੁੱਧ ਅਤੇ ਟੋਕਨ (ਬਲਕ ਵਿਕਰੇਤਾ) ਦੁੱਧ ਦੇ ਸਾਰੇ ਰੂਪਾਂ ਦੀਆਂ ਕੀਮਤਾਂ ਵਿਚ ਇਜ਼ਾਫੇ ਦਾ ਫੈਸਲਾ ਕੀਤਾ ਹੈ।