ਪੰਜਾਬ ‘ਚ ਇਕ ਦਿਨ ‘ਚ ਆਏ 1000 ਤੋਂ ਵੱਧ ਕੇਸ, ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 25000 ਤੋਂ ਪਾਰ

0
393
Coronavirus blood test . Coronavirus negative blood in laboratory.

ਚੰਡੀਗੜ੍ਹ . ਪੰਜਾਬ ‘ਚ ਇਕ ਦਿਨ ਵਿਚ ਹੀ 1002 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 25889 ਲੋਕ ਪਾਜੀਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 16790 ਮਰੀਜ਼ ਠੀਕ ਹੋ ਚੁੱਕੇ, ਬਾਕੀ 8463 ਮਰੀਜ ਇਲਾਜ਼ ਅਧੀਨ ਹਨ। ਪੀੜਤ 199 ਮਰੀਜ਼ ਆਕਸੀਜਨ ਅਤੇ 21 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 252 ਅਤੇ ਅੰਮ੍ਰਿਤਸਰ, ਪਟਿਆਲਾ ਤੋਂ 118-118 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 636 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 32 ਮੌਤਾਂ ‘ਚ 3 ਪਟਿਆਲਾ, 11 ਲੁਧਿਆਣਾ, 3 ਜਲੰਧਰ, 3 ਅੰਮ੍ਰਿਤਸਰ, 3 ਸੰਗਰੂਰ, 1 ਬਠਿੰਡਾ, 1 ਗੁਰਦਾਸਪੁਰ, 1 ਕਪੂਰਥਲਾ, 1 ਮੁਕਤਸਰ, 1 ਤਰਨਤਾਰਨ ਤੇ 4 ਮੁਹਾਲੀ ਤੋਂ ਰਿਪੋਰਟ ਹੋਈਆਂ ਹਨ।

ਭਾਰਤ ‘ਚ ਹੁਣ ਤੱਕ 22 ਲੱਖ, 94 ਹਜ਼ਾਰ, 438 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 16 ਲੱਖ, 4 ਹਜ਼ਾਰ, 149 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 45597 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਦੁਨੀਆਂ ਭਰ ‘ਚ 2 ਕਰੋੜ, 3 ਲੱਖ, 17 ਹਜ਼ਾਰ, 413 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 32 ਲੱਖ, 41 ਹਜ਼ਾਰ, 378 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 7 ਲੱਖ, 40 ਹਜ਼ਾਰ, 296 ਲੋਕਾਂ ਦੀ ਜਾਨ ਜਾ ਚੁੱਕੀ ਹੈ।

LEAVE A REPLY

Please enter your comment!
Please enter your name here