ਨਵੀਂ ਦਿੱਲੀ. ਕੋਰੋਨਾ ਕਰਕੇ ਬੈਂਕਾਂ ਨੇ ਵੀ ਆਪਣੇ ਗ੍ਰਾਹਕਾਂ ਨੂੰ ਤਰਜੀਹ ਦੇਣੀ ਸੁਰੂ ਕਰ ਦਿੱਤੀ ਹੈ। ਗ੍ਰਾਹਕਾਂ ਦੀ ਸੁਰੱਖਿਆ ਦੇ ਮੱਦੇਨਜਰ ਬੈਂਕ ਸੰਪਰਕ ਰਹਿਤ ATM ਲਗਾਉਣ ਜਾ ਰਹੇ ਹਨ। ATM ਟੈਕਨੋਲਾਜੀ ਉੱਤੇ ਕੰਮ ਕਰਨ ਵਾਲੀ ਏਜੀਐੱਮ ਟ੍ਰਾਂਜੈਕਟ ਟੈਕਨੋਲਾਜੀ ਕੰਪਨੀ ਨੇ ਇਕ ਅਜਿਹੀ ਮਸ਼ੀਨ ਤਿਆਰ ਕਰ ਲਈ ਹੈ, ਜਿਸਦੀ ਮਦਦ ਨਾਲ ਮੋਬਾਇਲ ਐਪ ਦੇ ਜਰੀਏ QR ਕੋਡ ਸਕੈਨ ਕਰਕੇ ਕੈਸ਼ ਕਢਵਾਇਆ ਜਾ ਸਕੇਗਾ।
ਦੀ ਟਾਇਮਜ਼ ਆਫ ਇੰਡੀਆ ਦੀ ਰਿਪੋਰਟ ਅਨੁਸਾਰ ATM ਵਿਚ ਅਕਾਉਂਟ ਹੋਲਡਰ ਦੀ ਪਛਾਣ ਲਈ ਮੈਗਨੇਟਿਕ ਸਟ੍ਰਾਇਪ ਕਾਰਡ ਦੀ ਵਰਤੋ ਹੁੰਦੀ ਹੈ ਅਤੇ ਪਿਨ ਦੇ ਜਰੀਏ ਪੈਸੇ ਕਢਵਾਉਣ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ। ਸੰਪਰਕ ਰਹਿਤ ATM ਮਸ਼ੀਨ ਵਿਚ ਗ੍ਰਾਹਕਾਂ ਨੂੰ ਬੈਂਕ ਸਮਾਰਟਫੋਨ ਐਪ ਜਰੀਏ ਸਕ੍ਰੀਨ ਤੋਂ ਮੌਜੂਦ QR ਕੋਡ ਸਕੈਨ ਕਰਕੇ ਆਪਣੇ ਮੋਬਾਇਲ ਵਿਚ ਹੀ ਅਮਾਉਂਟ ਅਤੇ ATM ਪਿਨ ਭਰਨਾ ਪਵੇਗਾ। ਇਸ ਤੋਂ ਬਾਅਦ ਉਸਨੂੰ ATM ਤੇਂ ਅਮਾਉਂਟ ਮਿਲ ਜਾਵੇਗਾ। ਇਸ ਤਕਨੀਕ ਦੀ ਮਦਦ ਨਾਲ ATM ਦੇ ਬਟਨ ਦਬਾਉਣ ਦੀ ਜਰੂਰਤ ਨਹੀਂ ਰਹੇਗੀ।
ਏਜੀਐਮ ਟ੍ਰਾਂਜੈਕਟ ਟੈਕਨੋਲਾਜੀ ਸੀਈਓ ਮਹੇਸ਼ ਪਟੇਨ ਮੁਤਾਬਿਕ QR ਕੋਡ ਜਰੀਏ ਕੈਸ਼ ਕਢਵਾਉਣ ਸੁੱਰਖਿਅਤ ਅਤੇ ਆਸਾਨ ਹੋਵੇਗਾ। ਇਸ ਨਾਲ ਕਾਰਡ ਦੀ ਕਲੋਨਿੰਗ ਹੋਣ ਦਾ ਖਤਰਾ ਵੀ ਨਹੀਂ ਰਹੇਗਾ। ਇਹ ਕਾਫੀ ਤੇਜ ਸਰਵਿਸ ਹੈ ਅਤੇ 25 ਸੈਕੇਂਡ ਵਿਚ ਕੈਸ਼ ਨਿਕਲ ਜਾਵੇਗਾ। ਇਹ ਕੰਪਨੀ ਇਸ ਵੇਲੇ 70 ਹਜਾਰ ਬੈਂਕਾਂ ਦੇ ATM ਮੈਨੇਜ ਕਰਦੀ ਹੈ। ਇਸਨੂੰ ਲਾਗੂ ਕਰਨ ਵਿਚ 8 ਹਫਤਿਆਂ ਤੱਕ ਦਾ ਸਮਾ ਲੱਗ ਸਕਦਾ ਹੈ।