ਮੋਹਾਲੀ : ਵਿਆਹ ਦਾ ਝਾਂਸਾ ਦੇ ਨਾਬਾਲਿਗਾ ਨਾਲ ਪ੍ਰੇਮੀ ਕਰਦਾ ਰਿਹਾ ਜਬਰ-ਜ਼ਨਾਹ; ਗਰਭਵਤੀ ਕਰਕੇ ਹੋਇਆ ਫਰਾਰ

0
462

ਮੋਹਾਲੀ, 10 ਅਕਤੂਬਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਵਿਆਹ ਦਾ ਝਾਂਸਾ ਦੇ ਕੇ ਨਾਬਾਲਿਗਾ ਨਾਲ ਸਰੀਰਕ ਸਬੰਧ ਬਣਾ ਕੇ ਗਰਭਵਤੀ ਕਰਨ ਦੇ ਦੋਸ਼ ’ਚ ਬਲੌਂਗੀ ਥਾਣਾ ਦੀ ਪੁਲਿਸ ਨੇ ਮੁਲਜ਼ਮ ਕਮਲ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਜਬਰ-ਜ਼ਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪ੍ਰੇਮੀ ਫਰਾਰ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਗਿਆ ਕਿ ਪੀੜਤਾ ਕਰੀਬ 3 ਸਾਲ ਪਹਿਲਾਂ ਹਰਿਆਣਾ ਦੇ ਕਿਸੇ ਸਥਾਨ ’ਤੇ ਆਪਣੇ ਰਿਸ਼ਤੇਦਾਰ ਦੇ ਘਰ ਗਈ ਸੀ। ਉਥੇ ਉਸ ਦੀ ਗੱਲਬਾਤ ਕਮਲ ਨਾਲ ਬਣ ਗਈ, ਜਿਸ ਤੋਂ ਬਾਅਦ ਦੋਵੇਂ ਮੋਬਾਇਲ ’ਤੇ ਗੱਲ ਕਰਦੇ ਸਨ। ਇੰਨਾ ਹੀ ਨਹੀਂ ਕਮਲ ਉਸ ਨੂੰ ਮਿਲਣ ਲਈ ਸੁੱਖਣਾ ਝੀਲ ਵੀ ਆਉਂਦਾ ਸੀ।

ਹਾਲ ਹੀ ’ਚ ਕਮਲ ਉਸ ਨੂੰ ਆਪਣੇ ਦੋਸਤ ਦੇ ਘਰ ਲੈ ਗਿਆ ਅਤੇ ਉਥੇ ਉਸ ਨੇ ਪੀੜਤਾ ਨਾਲ ਸਰੀਰਕ ਸਬੰਧ ਬਣਾਏ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਪੁਲਿਸ ਨੇ 17 ਸਾਲ ਦੀ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।