ਮੋਗਾ : ਡਾਕਖਾਨੇ ‘ਚ ਵੜ ਕੇ ਸਹਾਇਕ ਸਬ ਪੋਸਟ ਮਾਸਟਰ ਦੇ ਫਿਲਮੀ ਸਟਾਈਲ ‘ਚ ਮਾਰੀਆਂ ਗੋਲ਼ੀਆਂ, ਹਾਲਤ ਸੀਰੀਅਸ

0
1168

ਮੋਗਾ| ਮੋਗਾ ਦੇ ਘੋਲੀਆ ਖੁਰਦ ਦੇ ਡਾਕਖਾਨੇ ਵਿਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸਹਾਇਕ ਸਬ ਪੋਸਟ ਮਾਸਟਰ ਜਸਵਿੰਦਰ ਸਿੰਘ ਨੂੰ ਗੋਲੀ ਲੱਗੀ ਹੈ।ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਜਸਵਿੰਦਰ ਸਿੰਘ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਰੀਬ ਸਾਢੇ 12 ਵਜੇ ਰਾਜਪਾਲ ਸਿੰਘ ਨਾਮੀ ਵਿਅਕਤੀ ਆਪਣਾ ਭੇਸ ਬਦਲ ਕੇ ਡਾਕਖਾਨੇ ਵਿੱਚ ਆਇਆ। ਪਹਿਲਾਂ ਤਾਂ ਉਕਤ ਮੁਲਜ਼ਮ ਸਹਾਇਕ ਸਬ ਪੋਸਟ ਮਾਸਟਰ ਦੇ ਕੋਲ ਕਾਫੀ ਦੇਰ ਬੈਠਾ ਰਿਹਾ।

ਜਦੋਂ ਸਹਾਇਕ ਸਬ ਪੋਸਟ ਮਾਸਟਰ ਜਸਵਿੰਦਰ ਸਿੰਘ ਨੇ ਉਸਨੂੰ ਪੁੱਛਿਆ ਕਿ ਹਾਂਜੀ ਦੱਸੋ ਕੀ ਕੰਮ ਆ ਤਾਂ ਉਕਤ ਬੰਦੇ ਨੇ ਕੋਈ ਜਵਾਬ ਨੀਂ ਦਿੱਤਾ ਤੇ ਉਠਦੇ ਸਾਰ ਹੀ ਫਿਲਮੀ ਸਟਾਈਲ ‘ਚ ਜਸਵਿੰਦਰ ਸਿੰਘ ’ਤੇ ਬਿਨਾਂ ਕੁਝ ਪੁੱਛੇ ਗੋਲ਼ੀਆਂ ਚਲਾ ਦਿੱਤੀਆਂ।

ਗੋਲੀਬਾਰੀ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਮੌਕੇ ਤੋਂ ਭੱਜਦੇ ਹੋਏ ਉਕਤ ਮੁਲਜ਼ਮ ਨੂੰ ਫੜ ਲਿਆ ਗਿਆ। ਪਤਾ ਲੱਗਾ ਕਿ ਇਹ ਰਾਜਪਾਲ ਸਿੰਘ ਹੈ, ਜੋ ਮੋਗਾ ਦੇ ਮੁੱਖ ਡਾਕਘਰ ਵਿੱਚ ਹੈੱਡ ਪੋਸਟ ਮਾਸਟਰ ਹੈ। ਰਾਜਪਾਲ ਸਿੰਘ ਨੂੰ ਪਿੰਡ ਵਾਸੀਆਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।