ਘੱਲੂਘਾਰੇ ਨੂੰ ਲੈ ਕੇ ਮੋਗਾ ਪੁਲਿਸ ਹਾਈ ਐਲਰਟ ‘ਤੇ, ਸ਼ਹਿਰ ‘ਚ ਕੱਢਿਆ ਫਲੈਗ ਮਾਰਚ

0
695

ਮੋਗਾ | ਘੱਲੂਘਾਰੇ ਨੂੰ ਲੈ ਕੇ ਸ਼ਹਿਰ ਵਿਚ ਪੁਲਿਸ ਨੇ ਫਲੈਗ ਮਾਰਚ ਕੱਢਿਆ। ਫਲੈਗ ਮਾਰਚ ਜੋਗਿੰਦਰ ਸਿੰਘ ਚੌਕ ਤੋਂ ਸ਼ੁਰੂ ਹੋ ਕੇ ਕਚਹਿਰੀ ਰੋਡ, ਮੇਨ ਬਾਜਾ ਤੋਂ ਹੁੰਦਾ ਹੋਇਆ ਵਾਪਸ ਚੌਕ ਵਿਖੇ ਸਮਾਪਤ ਹੋਇਆ। ਇਸ ਦੌਰਾਨ ਐਸਐਸਪੀ ਜੇ. ਐਲਨ ਚੇਲੀਅਨ ਨੇ ਕਿਹਾ ਕਿ 6 ਜੂਨ ਤੱਕ ਮਨਾਏ ਜਾਣ ਵਾਲੇ ਘੱਲੂਘਾਰਾ ਦਿਵਸ ਸਬੰਧੀ ਪੂਰੇ ਪੰਜਾਬ ਵਿਚ ਪੁਲਿਸ ਅਲਰਟ ਉਤੇ ਹੈ। ਸ਼ਹਿਰ ਅਤੇ ਬਾਹਰੀ ਇਲਾਕਿਆਂ ਵਿਚ ਚੈਕਿੰਗ ਲਈ 15 ਥਾਵਾਂ ’ਤੇ ਨਾਕੇ ਵੀ ਲਗਾਏ ਗਏ ਹਨ। ਜਿਥੇ ਪੁਲਿਸ ਮੁਲਾਜ਼ਮ 24 ਘੰਟੇ ਡਿਊਟੀ ਕਰ ਰਹੇ ਹਨ।

ਐਸਐਸਪੀ ਜੇ. ਐਲਨ ਚੇਲੀਅਨ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਮੋਗਾ ਜ਼ਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਬੱਸ ਸਟੈਂਡ ਅਤੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਦੇਸ਼ ਵਿਰੋਧੀ ਨਾਅਰੇ ਲਿਖ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕਿਸੇ ਤੋਂ ਵੀ ਗੁੰਮਰਾਹ ਹੋ ਕੇ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਨਹੀਂ ਲੈਣਾ ਚਾਹੀਦਾ।