ਮਿਸ ਪੂਜਾ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ- ਇੰਸਟਾ ‘ਤੇ ਲਿਖਿਆ Bye-Bye, ਯੂਜ਼ਰਜ਼ ਨੇ ਮਜ਼ਾਕ ‘ਚ ਕਿਹਾ, ਲੱਗਦਾ ਗਲਾਸੀ ਲੱਗੀ ਆ

0
130
ਚੰਡੀਗੜ੍ਹ| ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਆਈਡੀ 'ਤੇ ਸੋਸ਼ਲ ਮੀਡੀਆ ਨੂੰ ਅਲਵਿਦਾ ਲਿਖਿਆ ਹੈ। ਮਿਸ ਪੂਜਾ ਦੀ ਪੋਸਟ ਪੋਸਟ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਨੇ ਕੁਮੈਂਟ ਕਰਨਾ ਸ਼ੁਰੂ ਕਰ ਦਿੱਤਾ। ਪ੍ਰਸ਼ੰਸਕ ਉਨ੍ਹਾਂ ਤੋਂ ਸੋਸ਼ਲ ਮੀਡੀਆ ਛੱਡਣ ਦਾ ਕਾਰਨ ਪੁੱਛ ਰਹੇ ਹਨ ਤਾਂ ਕੁਝ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।

ਕੁਝ ਲੋਕਾਂ ਨੇ ਲਿਖਿਆ ਕਿ ਇਹ ਕਿਧਰੇ ਨਹੀਂ ਜਾਵੇਗੀ, ਇਹ ਸਿਰਫ ਇਕ ਪਬਲੀਸਿਟੀ ਸਟੰਟ ਹੈ, ਫਿਰ ਇਹ ਆਪਣੀ ਪੋਸਟ ਪਾ ਦੇਵੇਗੀ। ਆਹੂਜਾ ਸਿਮੀ ਨੇ ਲਿਖਿਆ ਹੈ ਕਿ ਜੇਕਰ ਤੁਸੀਂ ਪੋਸਟ ਪਾਉਂਦੇ ਤਾਂ ਸਾਫ਼ ਲਿਖੋ, ਫਾਲਤੂ ਵਿਚ ਲੋਕਾਂ ਦੇ ਕੁਮੈਂਟ ਲੈਣ ਲਈ ਤੁਸੀਂ ਬੇਲੋੜੀ ਪੋਸਟ ਨਾ ਪਾਓ। ਤੁਸੀਂ 4 ਦਿਨਾਂ ਬਾਅਦ ਦੁਬਾਰਾ ਉਹੀ ਪੋਸਟ ਪਾਓਗੇ, ਅੱਜਕੱਲ ਸੋਸ਼ਲ ਮੀਡੀਆ 'ਤੇ ਇਹ ਟ੍ਰੈਂਡ ਚੱਲ ਰਿਹਾ ਹੈ।

ਬੱਬੂ ਚੌਧਰੀ ਨੇ ਮਿਸ ਪੂਜਾ ਨੂੰ ਟ੍ਰੋਲ ਕੀਤਾ ਅਤੇ ਉਸ ਦੀ ਤੁਲਨਾ ਪੰਜਾਬੀ ਗਾਇਕ ਸ਼ੈਰੀ ਮਾਨ ਨਾਲ ਕੀਤੀ। ਆਪਣੀ ਟਿੱਪਣੀ ਵਿੱਚ ਹੱਸਦੇ ਹੋਏ ਉਸਨੇ ਲਿਖਿਆ - ਸ਼ੈਰੀ ਮਾਨ ਵਾਂਗ, ਸ਼ਾਇਦ ਮਿਸ ਪੂਜਾ ਨੇ ਵੀ ਗਲਾਸੀ (ਸ਼ਰਾਬ ਦਾ ਪੈੱਗ) ਲਗਾਈ ਹੈ। ਮੁਲਤਾਨੀ ਬੁੱਲੇਵਾਲ ਨੇ ਲਿਖਿਆ ਹੈ ਕਿ ਤੁਸੀਂ ਪਾਣੀ ਤੱਕ ਦੀ ਤਾਂ ਫੋਟੋ ਅਪਲੋਡ ਕਰ ਦਿੰਦੇ ਹੋ, ਸਾਨੂੰ ਨੀਂ ਲੱਗਦਾ ਤੁਸੀਂ ਸੋਸ਼ਲ ਮੀਡੀਆ ਛੱਡ ਕੇ ਜਾਓਗੇ।

ਵਿੱਕੀ ਠਾਕੁਰ ਨੇ ਆਪਣੀ ਟਿੱਪਣੀ ਵਿੱਚ ਲਿਖਿਆ ਕਿ ਕੀ ਹੋਇਆ ਮੈਡਮ, ਤਾਂ ਗੁਰੀ ਸੈਣੀ ਨੇ ਲਿਖਿਆ ਕਿ ਸਾਰੇ ਮਿਸ ਪੂਜਾ ਨੂੰ ਇਸ ਤਰ੍ਹਾਂ ਪੁੱਛਣ ਵਿੱਚ ਰੁੱਝੇ ਹੋਏ ਹਨ ਜਿਵੇਂ ਕਿ ਉਹ ਉਨ੍ਹਾਂ ਦੇ ਚਾਚੇ ਦੀ ਕੁੜੀ ਹੈ ਅਤੇ ਘਰੋਂ ਭੱਜ ਰਹੀ ਹੈ। ਇਸ ਦੌਰਾਨ ਜੱਟ ਬੁਆਏ ਨੇ ਲਿਖਿਆ -ਤੁਸੀਂ ਸੋਸ਼ਲ ਮੀਡੀਆ ਨੂੰ ਕਿੱਥੇ ਛੱਡੋਗੇ, ਛੱਡ ਨਹੀਂ ਸਕਦੇ। ਪਬਲੀਸਿਟੀ, ਪੈਸਾ, ਨਾਮ ਸਭ ਕੁਝ ਇੱਥੋਂ ਹੀ ਆਉਂਦਾ ਹੈ। ਤੁਸੀਂ ਵੀ ਥੋੜ੍ਹਾ ਹੋਰ ਪ੍ਰਸਿੱਧੀ ਹਾਸਲ ਕਰਨ ਲਈ ਅਜਿਹਾ ਕਹਿ ਰਹੇ ਹੋ।