ਵਿਦੇਸ਼ ਤੋਂ ਆਉਣ ਵਾਲਿਆਂ ਲਈ ਧਿਆਨਯੋਗ ਗੱਲਾਂ, ਸਿਹਤ ਮੰਤਰਾਲੇ ਨੇ ਗਾਈਡਲਾਈਨਜ਼ ਕੀਤੀਆਂ ਜਾਰੀ

0
870

ਚੰਡੀਗੜ੍ਹ . ਐਨਆਰਆਈਜ਼ ਲਈ ਸਿਹਤ ਮੰਤਰਾਲੇ ਨੇ ਨਵੀਆਂ ਗਾਇਡਲਾਈਨਜ਼ ਜਾਰੀ ਕੀਤੀਆਂ ਹਨ ਜਿਨ੍ਹਾਂ ਮੁਤਾਬਕ 14 ਦਿਨ ਕੁਆਰੰਟਾਇਨ ਲਾਜ਼ਮੀ ਹੋਵੇਗਾ। ਇਨ੍ਹਾਂ ‘ਚੋਂ ਸੱਤ ਦਿਨ ਸਰਕਾਰ ਵੱਲੋਂ ਤੈਅ ਸੈਂਟਰ ‘ਚ ਜਦਕਿ ਬਾਕੀ ਸੱਤ ਦਿਨ ਘਰਾਂ ਵਿਚ ਕੁਆਰੰਟਾਇਨ ਰਹਿਣਾ ਪਵੇਗਾ।

ਸਰਕਾਰ ਵੱਲੋਂ ਤੈਅ ਸੈਂਟਰ ‘ਚ ਕੁਆਰੰਟਾਇਨ ਹੋਣ ‘ਚ ਆਉਣ ਵਾਲਾ ਖਰਚ ਖੁਦ ਵਿਅਕਤੀ ਨੂੰ ਕਰਨਾ ਪਵੇਗਾ।

ਨਵੀਂ ਗਾਇਡਲਾਈਨਸ ਦੀਆਂ ਇਹ ਹਨ ਸ਼ਰਤਾਂ

  • ਜਹਾਜ਼ ‘ਚ ਬੈਠਣ ਤੋਂ ਪਹਿਲਾਂ ਯਾਤਰੀ ਲਿਖਤੀ ‘ਚ ਦੇਵੇਗਾ ਕਿ ਉਹ 14 ਦਿਨ ਕੁਆਰੰਟਾਇਨ ‘ਚ ਰਹਿਣ ਲਈ ਰਾਜ਼ੀ ਹੈ। ਇਸ ‘ਚ 7 ਦਿਨ ਉਹ ਆਪਣੇ ਖਰਚ ‘ਤੇ ਸਰਕਾਰ ਵੱਲੋਂ ਤੈਅ ਕੀਤੇ ਸੈਂਟਰ ‘ਚ ਰਹੇਗਾ ਤੇ ਬਾਕੀ ਸੱਤ ਦਿਨ ਖ਼ੁਦ ਘਰ ‘ਚ ਆਇਸੋਲੇਟ ਹੋਵੇਗਾ।
  • ਤਣਾਅ ਦਾ ਸ਼ਿਕਾਰ ਵਿਅਕਤੀ, ਗਰਭਵਤੀ, ਪਰਿਵਾਰ ‘ਚ ਮੌਤ, ਗੰਭੀਰ ਬਿਮਾਰੀ, 10 ਸਾਲ ਤੋਂ ਛੋਟੇ ਬੱਚਿਆਂ ਨਾਲ ਮਾਪੇ, ਇਨ੍ਹਾਂ ਲੋਕਾਂ ਲਈ 14 ਦਿਨ ਦਾ ਹੋਮ ਕੁਆਰੰਟਾਇਨ ਪੀਰੀਅਡ ਹੋ ਸਕਦਾ ਹੈ। ਇਸ ਦੌਰਾਨ ਅਰੋਗਯਾ ਸੇਤੂ ਐਪ ਦਾ ਇਸਤੇਮਾਲ ਲਾਜ਼ਮੀ ਹੋਵੇਗਾ।
  • ਯਾਤਰਾ ਦੌਰਾਨ ਕੀ ਕਰਨਾ ਤੇ ਕੀ ਨਹੀਂ ਕਰਨਾ। ਇਸ ਦੀ ਜਾਣਕਾਰੀ ਟਿਕਟ ਦੇ ਨਾਲ ਹੀ ਸਬੰਧਤ ਏਜੰਸੀਆਂ ਯਾਤਰੀਆਂ ਨੂੰ ਦੇਣਗੀਆਂ।
  • ਸਾਰੇ ਯਾਤਰੀਆਂ ਨੂੰ ਆਪਣੇ ਫੋਨ ‘ਤੇ ਅਰੋਗਯਾ ਸੇਤੂ ਐਪ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਗਈ ਹੈ।
  • ਫਲਾਇਟ ਜਾਂ ਸ਼ਿਪ ‘ਚ ਚੜ੍ਹਨ ਵੇਲੇ ਹਰ ਵਿਅਕਤੀ ਦੀ ਸਕਰੀਨਿੰਗ ਕੀਤੀ ਜਾਵੇਗੀ। ਸਿਰਫ਼ ਉਨ੍ਹਾਂ ਨੂੰ ਯਾਤਰਾ ਦੀ ਆਗਿਆ ਹੋਵੇਗੀ ਜਿੰਨ੍ਹਾਂ ‘ਚ ਬਿਮਾਰੀ ਦਾ ਕੋਈ ਲੱਛਣ ਨਹੀਂ ਹੋਵੇਗਾ।
  • ਸੜਕ ਜ਼ਰੀਏ ਵੀ ਦੇਸ਼ ‘ਚ ਦਾਖ਼ਲ ਹੋਣ ਵਾਲੇ ਲੋਕਾਂ ‘ਤੇ ਇਹ ਨਿਯਮ ਲਾਗੂ ਰਹਿਣਗੇ। ਇਸ ਦੌਰਾਨ ਵੀ ਉਨ੍ਹਾਂ ਲੋਕਾਂ ਨੂੰ ਆਉਣ ਦੀ ਆਗਿਆ ਹੋਵੇਗੀ ਜਿੰਨ੍ਹਾਂ ‘ਚ ਬਿਮਾਰੀ ਦੇ ਕੋਈ ਲੱਛਣ ਨਹੀਂ।
  • ਸੈਲਫ਼ ਡੈਕਲਾਰੇਸ਼ਨ ਫਾਰਮ ਦੀਆਂ ਦੋ ਕਾਪੀਆਂ ਭਰਨੀਆਂ ਹੋਣਗੀਆਂ। ਇਸ ਦੀ ਇਕ ਕਾਪੀ ਇਮੀਗ੍ਰੇਸ਼ਨ ਸੈਂਟਰ ‘ਤੇ ਜਮ੍ਹਾਂ ਕਰਾਉਣੀ ਹੋਵੇਗੀ। ਇਹ ਸੈਂਟਰ ਹਰ ਏਅਰਪੋਰਟ, ਹਰ ਬੰਦਰਗਾਹ ਤੇ ਲੈਂਡ ਬੌਰਡਰ ਦੇ ਐਂਟਰੀ ਪੁਆਇੰਟ ‘ਤੇ ਹੋਣਗੇ। ਇਹ ਫਾਰਮ ਅਰੋਗਯ ਸੇਤੂ ਐਪ ‘ਤੇ ਵੀ ਮੌਜੂਦ ਹੈ।
  • ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਹੋਣਗੀਆਂ। ਏਅਰਪੋਰਟ ਅਤੇ ਫਲਾਇਟ ‘ਚ ਸੈਨੇਟਾਇਜ਼ੇਸ਼ਨ ਤੇ ਡਿਸਇਨਫੈਕਸ਼ਨ ਦੀ ਵਿਵਸਥਾ ਕਰਨੀ ਪਵੇਗੀ।
  • ਬੋਰਡਿੰਗ ਅਤੇ ਏਅਰਪੋਰਟ ‘ਤੇ ਸੋਸ਼ਲ ਡਿਸਟੈਂਸਿੰਗ ਰੱਖਣੀ ਲਾਜ਼ਮੀ ਹੈ।