ਭਲਕੇ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਮੈਗਾ PTM ਦਾ ਹੋਵੇਗਾ ਆਯੋਜਨ, ਮੰਤਰੀ ਬੈਂਸ ਨੇ ਮਾਪਿਆਂ ਨੂੰ ਕੀਤੀ ਖ਼ਾਸ ਅਪੀਲ

0
1482

ਚੰਡੀਗੜ੍ਹ, 15 ਦਸੰਬਰ | ਪੰਜਾਬ ਸਰਕਾਰ ਵੱਲੋਂ ਭਲਕੇ ਮਾਪੇ-ਅਧਿਆਪਕ ਲਈ ਮੈਗਾ PTM ਦਾ ਪ੍ਰਬੰਧ ਕੀਤਾ ਗਿਆ ਹੈ। 16 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ 9.30 ਵਜੇ ਤੋਂ ਦੁਪਹਿਰ 3.30 ਵਜੇ ਤੱਕ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਮੈਗਾ ਪੀਟੀਐੱਮ ਦਾ ਆਯੋਜਨ ਕੀਤਾ ਰਿਹਾ ਹੈ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਲਾਈਵ ਹੋ ਕੇ ਦਿੱਤੀ ਗਈ।

ਮਾਪਿਆਂ ਨੂੰ ਅਪੀਲ ਕਰਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਆਪਣੇ ਬੱਚਿਆਂ ਲਈ ਸਕੂਲ ਜ਼ਰੂਰ ਜਾਓ ਤੇ ਅਧਿਆਪਕਾਂ ਤੋਂ ਉਨ੍ਹਾਂ ਦੀ ਪਰਫਾਰਮੈਂਸ ਬਾਰੇ ਪਤਾ ਕਰੋ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਮਾਤਾ-ਪਿਤਾ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹਨ ਤਾਂ ਅਧਿਆਪਕ ਨੂੰ ਦੇ ਸਕਦੇ ਹਨ।

ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪੇ ਜੋ ਕੋਈ ਵੀ ਕੰਮ ਕਰਦੇ ਹਨ, ਇਕ ਘੰਟੇ ਦੀ ਛੁੱਟੀ ਲੈ ਕੇ ਆਪਣੇ ਬੱਚੇ ਲਈ ਮੈਗਾ PTM ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਬੱਚੇ ਭਲਕੇ ਮਾਪਿਆਂ ਨੂੰ ਨਾਲ ਲੈ ਕੇ ਜ਼ਰੂਰ ਆਉਣ ਤੇ ਜੇਕਰ ਕਿਸੇ ਦੇ ਮਾਪੇ ਨਹੀਂ ਆ ਸਕਦੇ ਤਾਂ ਉਹ ਆਪਣੇ ਦਾਦਾ-ਦਾਦੀ ਨੂੰ ਜ਼ਰੂਰ ਨਾਲ ਲੈ ਕੇ ਆਉਣ। ਮੰਤਰੀ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ‘ਚ ਸੁਧਾਰ ਦੇ ਅਣਥੱਕ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਮਾਪੇ PTM ਵਿਚ ਹਾਜ਼ਰ ਹੋ ਕੇ ਸਕੂਲਾਂ ਵਿਚ ਹੋਏ ਰਿਕਾਰਡਤੋੜ ਸੁਧਾਰਾਂ ਨੂੰ ਦੇਖ ਸਕਦੇ ਹਨ।