ਐਕਟ੍ਰੈੱਸ ਪਾਇਲ ਘੋਸ਼ ‘ਤੇ ਨਕਾਬਪੋਸ਼ਾਂ ਨੇ ਕੀਤਾ Acid attack, ਸੱਟਾਂ ਦਿਖਾ ਕੇ ਸੋਸ਼ਲ ਮੀਡੀਆ ‘ਤੇ ਦੱਸੀ Story

0
3115

ਮੁੰਬਈ | ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ‘ਤੇ ਯੌਨ ਉਤਪੀੜਨ ਦਾ ਦੋਸ਼ ਲਗਾਉਣ ਤੋਂ ਬਾਅਦ ਸੁਰਖੀਆਂ ਬਣੀ ਅਦਾਕਾਰਾ ਪਾਇਲ ਘੋਸ਼ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਮੁੰਬਈ ਤੋਂ ਦਵਾਈਆਂ ਖਰੀਦ ਕੇ ਘਰ ਪਰਤ ਰਹੀ ਸੀ ਤਾਂ ਕੁਝ ਨਕਾਬਪੋਸ਼ਾਂ ਨੇ ਉਸ ‘ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਇਕ ਨਿਊਜ਼ ਏਜੰਸੀ ਨੂੰ ਪਾਇਲ ਨੇ ਦੱਸਿਆ ਕਿ ਉਹ ਸਖਤ ਕਾਰਵਾਈ ਕਰੇਗੀ ਅਤੇ ਮਹਿਸੂਸ ਕਰਦੀ ਹੈ ਕਿ ਇਹ ਇਕ ਯੋਜਨਾਬੱਧ ਹਮਲਾ ਸੀ।

ਇਸ ਬਾਰੇ ਗੱਲ ਕਰਦਿਆਂ ਕਿ ਕੀ ਉਸ ਨੂੰ ਕਿਸੇ ‘ਤੇ ਸ਼ੱਕ ਹੈ, ਪਾਇਲ ਨੇ ਕਿਹਾ, “ਸਪੱਸ਼ਟ ਹੈ ਕਿ ਉਹ ਕੋਈ ਸ਼ੁਭਚਿੰਤਕ ਨਹੀਂ ਹੈ ਪਰ ਇਹ ਸਭ ਯੋਜਨਾਬੱਧ ਹੈ।” ਉਸ ਨੇ ਅੱਗੇ ਕਿਹਾ, “ਮੈਂ ਇਸ ‘ਤੇ ਸਖਤ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਹਾਂ।”

ਇਸ ਤੋਂ ਪਹਿਲਾਂ ਇਕ ਵੀਡੀਓ ਵਿੱਚ ਪਾਇਲ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਆਪਣੀ ਕਾਰ ਵਿੱਚ ਜਾ ਰਹੀ ਸੀ, ਕੁਝ ਆਦਮੀਆਂ ਨੇ ਉਸ ਉਤੇ ਰਾਡ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਦੇ ਹੱਥ ਵਿੱਚ ਇਕ ਬੋਤਲ ਸੀ, ਜਿਸ ‘ਤੇ ਉਸ ਨੂੰ ਸ਼ੱਕ ਸੀ ਕਿ ਤੇਜ਼ਾਬ ਸੀ।

ਅਭਿਨੇਤਰੀ ਨੇ ਉਸ ਪਲ ਨੂੰ ਯਾਦ ਕਰਦਿਆਂ ਕਿਹਾ, “ਮੈਂ ਰਾਤ 10 ਵਜੇ ਤੋਂ ਬਾਅਦ ਦਵਾਈਆਂ ਲਈ ਬਾਹਰ ਜਾ ਰਹੀ ਸੀ। ਮੈਂ ਆਪਣੀ ਡਰਾਈਵਿੰਗ ਸੀਟ ‘ਤੇ ਸੀ ਅਤੇ ਮਾਸਕ ਵਾਲੇ ਕੁਝ ਲੋਕਾਂ ਨੇ ਆ ਕੇ ਮੇਰੇ ‘ਤੇ ਹਮਲਾ ਕਰ ਦਿੱਤਾ।