ਚੰਡੀਗੜ੍ਹ, 1 ਫਰਵਰੀ| ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਚ ਆਪਣੇ ਮਿਸ਼ਨ ਰੁਜ਼ਗਾਰ ਨੂੰ ਅੱਗੇ ਤੋਰਦਿਆਂ 518 ਨਵੇਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ।
ਮੁੱਖ ਮੰਤਰੀ ਨੇ ਇਹ ਨਿਯੁਕਤੀ ਪੱਤਰ ਵੱਖ ਵੱਖ ਮਹਿਕਮਿਆਂ ਵਿਚ ਭਰਤੀ ਲਈ ਯੋਗ ਉਮੀਦਵਾਰਾਂ ਨੂੰ ਵੰਡੇ।
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਨੌਕਰੀਆਂ ਲਈ ਸਿਫਾਰਿਸ਼ ਚਲਦੀ ਹੁੰਦੀ ਸੀ ਪਰ ਅਸੀਂ ਸਿਫਾਰਿਸ਼ ਵਾਲਾ ਕਲਚਰ ਹੀ ਖਤਮ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਹੁਣ ਡਿਗਰੀ, ਹੁਨਰ ਮੁਤਾਬਿਕ ਹੀ ਨੌਕਰੀ ਮਿਲਦੀ ਹੈ। ਸਿਰਫ ਯੋਗ ਉਮੀਦਵਾਰਾਂ ਨੂੰ ਹੀ ਇਹ ਮੌਕਾ ਮਿਲਦਾ ਹੈ।