ਜਲੰਧਰ, 9 ਜਨਵਰੀ | ਜਲੰਧਰ ਜ਼ਿਲੇ ਦੇ ਆਦਮਪੁਰ ‘ਚ ਪੈਟਰੋਲ ਪੰਪ ‘ਤੇ ਇਕ ਨੌਜਵਾਨ ਤੋਂ ਪਿਸਤੌਲ ਦੀ ਨੋਕ ‘ਤੇ ਕਾਰ ਲੁੱਟ ਲਈ ਗਈ। ਲੁਟੇਰਿਆਂ ਨੇ ਅੱਜ ਸਵੇਰੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕਾਰ ਮਾਲਕ ਨੇ ਲੁਟੇਰਿਆਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਲੁਟੇਰੇ ਕਾਰ ਲੈ ਕੇ ਭੱਜ ਗਏ। ਚੰਗੀ ਖ਼ਬਰ ਇਹ ਹੈ ਕਿ ਕਾਰ ਦੇ ਮਾਲਕ ਨੂੰ ਕੋਈ ਸੱਟ ਨਹੀਂ ਲੱਗੀ ਪਰ ਬਦਮਾਸ਼ਾਂ ਨੇ ਨੌਜਵਾਨ ਨੂੰ ਧੱਖੇ ਮਾਰੇ ਜੋ ਸੀਸੀਟੀਵੀ ਵਿਚ ਸਾਫ ਨਜ਼ਰ ਆ ਰਹੇ ਹਨ।
ਨੌਜਵਾਨ ਨੇ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ, ਇਤਲਾਹ ਮਿਲਦੇ ਹੀ ਪੁਲਿਸ ਨੇ ਐਕਸ਼ਨ ਲਿਆ। ਡੀਐਸਪੀ ਆਦਮਪੁਰ ਦਾ ਕਹਿਣਾ ਹੈ ਕਿ ਕਾਰ ਤਾਂ ਬਰਾਮਦ ਕਰ ਲਈ ਹੈ ਪਰ ਲੁਟੇਰੇ ਫਰਾਰ ਹੋ ਗਏ ਹਨ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।
ਵੇਖੋ ਵੀਡੀਓ
https://www.facebook.com/punjabibulletinworld/videos/1061761575096001
(Note : ਜਲੰਧਰ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/iAL49 ਜਾਂ Whatsapp ਚੈਨਲ https://shorturl.at/kFJMV ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)