ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਸਮੇਤ 5 ਤਖਤਾਂ ਦੇ ਜਥੇਦਾਰਾਂ ਨੂੰ ਮਿਲਿਆ ਸ੍ਰੀ ਰਾਮ ਮੰਦਿਰ ਦਾ ਸੱਦਾ

0
454

ਅੰਮ੍ਰਿਤਸਰ, 9 ਜਨਵਰੀ | ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ 5 ਤਖਤਾਂ ਦੇ ਜਥੇਦਾਰਾਂ ਤੇ ਸਮੂਹ ਸਿੰਘ ਸਾਹਿਬਾਨਾਂ ਨੂੰ ਸ੍ਰੀ ਰਾਮ ਮੰਦਿਰ ਦਾ ਸੱਦਾ ਪੱਤਰ ਭੇਜਿਆ ਗਿਆ। ਇਹ ਸੱਦਾ ਸਮੂਹ ਸਿੰਘ ਸਾਹਿਬਾਨਾਂ ਤੇ ਜਥੇਦਾਰਾਂ ਨੂੰ 21 ਜਨਵਰੀ ਤੋਂ ਲੈ ਕੇ 23 ਜਨਵਰੀ ਤੱਕ ਦਾ ਦਿੱਤਾ ਗਿਆ।

ਸੂਤਰਾਂ ਮੁਤਾਬਕ ਦੇਸ਼ਾਂ-ਵਿਦੇਸ਼ ਵਿਚ ਹਰੇਕ ਵਰਗ ਨੂੰ ਇਹ ਸੱਦੇ ਦਿੱਤੇ ਗਏ ਹਨ। 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਲੱਲਾ ਦੀ ਪ੍ਰਾਨ ਪ੍ਰਤਿਸ਼ਠਾ ਕੀਤੀ ਜਾਵੇਗੀ। ਰਾਮ ਲੱਲਾ ਦੀ ਪ੍ਰਾਨ ਪ੍ਰਤਿਸ਼ਠਾ ਨੂੰ ਲੈ ਕੇ ਰਾਮ ਭਗਤਾਂ ਵਿਚ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। 22 ਜਨਵਰੀ ਨੂੰ ਅਯੁੱਧਿਆ ਵਿਚ ਦੀਵਾਲੀ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ।

ਉਥੇ ਹੀ ਪੰਜਾਬ ਵਿਚ ਵੀ ਹਰੇਕ ਵਰਗ ਨੂੰ ਸੱਦਾ ਦਿੱਤਾ ਗਿਆ ਹੈ ਪਰ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਣ ਇਸ ਸੱਦੇ ਉਤੇ ਜਾਂਦੇ ਹਨ ਜਾਂ ਨਹੀਂ, ਇਸਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।