ਲੁਧਿਆਣਾ : ਪਤਨੀ ਤੇ ਸੱਸ ਤੋਂ ਪ੍ਰੇਸ਼ਾਨ ਹੋ ਕੇ ਵਿਅਕਤੀ ਨੇ ਚੁੱਕਿਆ ਖੌਫਨਾਕ ਕਦਮ

0
484

ਲੁਧਿਆਣਾ | ਪਤਨੀ ਤੇ ਸੱਸ ਨੇ ਵਿਅਕਤੀ ਨੂੰ ਇੰਨਾ ਤੰਗ ਕੀਤਾ ਕਿ ਉਸ ਨੇ ਫਾਹਾ ਲਗਾ ਲਿਆ । ਮ੍ਰਿਤਕ ਦੀ ਪਛਾਣ ਪਿੰਡ ਫੁੱਲਾਂਵਾਲ ਦੇ ਰਹਿਣ ਵਾਲੇ ਰਾਜਿੰਦਰ ਸਿੰਘ 39 ਸਾਲ ਵਜੋਂ ਹੋਈ ਹੈ| ਪੁਲਿਸ ਥਾਣਾ ਸਦਰ ਨੇ ਮ੍ਰਿਤਰ ਦੇ ਭਰਾ ਪਰਮਿੰਦਰ ਸਿੰਘ ਦੇ ਬਿਆਨ ਉੱਪਰ ਬਠਿੰਡਾ ਦੀ ਰਹਿਣ ਵਾਲੀ ਰਾਜਿੰਦਰ ਦੀ ਪਤਨੀ ਨਵਦੀਪ ਕੌਰ ਤੇ ਸੱਸ ਕਰਮਜੀਤ ਕੌਰ ‘ਤੇ ਫਾਹਾ ਲਗਾ ਕੇ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਰ ਦੇ ਭਰਾ ਨੇ ਦੱਸਿਆ ਕਿ ਰਾਜਿੰਦਰ ਦਾ ਵਿਆਹ 23 ਅਕਤੂਬਰ 2020 ਨੂੰ ਨਵਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਨਵਦੀਪ ਕੌਰ ਘਰ ਵਿਚ ਕਲੇਸ਼ ਪਾਉਣ ਲੱਗ ਪਈ। ਸੱਸ ਵੀ ਘਰ ਵਿਚ ਬਹੁਤ ਜ਼ਿਆਦਾ ਦਖਲ ਦਿੰਦੀ ਸੀ। ਮਾਨਸਿਕ ਤੌਰ ‘ਤੇ ਬੇਹੱਦ ਪਰੇਸ਼ਾਨ ਹੋਏ ਰਾਜਿੰਦਰ ਨੇ ਬੀਤੇ ਦਿਨ ਆਪਣੇ ਕਮਰੇ ਵਿਚ ਫਾਹਾ ਲਗਾ ਲਿਆ। ਤਫਤੀਸ਼ੀ ਅਫ਼ਸਰ ਦਾ ਕਹਿਣਾ ਹੈ ਕਿ ਪੁਲਿਸ ਨੇ ਕਰਮਜੀਤ ਕੌਰ ਤੇ ਨਵਦੀਪ ਕੌਰ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।