ਲੁਧਿਆਣਾ | ਇਥੋਂ ਦੀ ਸੈਂਟਰਲ ਜੇਲ੍ਹ ਦੀਆਂ ਬੈਰਕਾਂ ‘ਚੋਂ ਮੋਬਾਇਲ ਫੋਨ ਮਿਲਣੇ ਲਗਾਤਾਰ ਜਾਰੀ ਹਨ। ਜੇਲ੍ਹ ਮੁਲਾਜ਼ਮਾਂ ਨੇ 3 ਮਾਮਲਿਆਂ ਵਿਚ 24 ਮੋਬਾਇਲ ਬਰਾਮਦ ਕੀਤੇ ਹਨ। ਇਨ੍ਹਾਂ ਤਿੰਨ ਮਾਮਲਿਆਂ ਵਿਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਅਤੇ ਸਹਾਇਕ ਸੁਪਰਡੈਂਟ ਸੂਰਜ ਮੱਲ ਦੀ ਸ਼ਿਕਾਇਤ ‘ਤੇ ਹਵਾਲਾਤੀ ਅਤੇ ਕੈਦੀ ਜਗਦੇਵ ਸਿੰਘ, ਰਣਜੀਤ ਸਿੰਘ, ਵਰੁਣ ਟਾਇਲ, ਚੇਤਨ ਸਿੰਘ, ਸਾਹਿਲ ਸ਼ਰਮਾ, ਸੁਹੇਲ ਖਾਨ, ਚਰਨਜੀਤ ਸਿੰਘ, ਸਚਿਨ ਕੁਮਾਰ ਅਤੇ ਕੁਝ ਅਣਪਛਾਤੇ ਹਵਾਲਾਤੀਆਂ ਅਤੇ ਕੈਦੀਆਂ ਖ਼ਿਲਾਫ਼ ਮੁਕਦਮੇ ਦਰਜ ਕਰ ਲਏ ਹਨ।
ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਵਰਜਿਤ ਸਮਾਨ ਰੱਖ ਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਅਧਿਕਾਰੀਆਂ ਦੇ ਮੁਤਾਬਕ ਜੇਲ੍ਹ ਵਿਚ ਸਰਚ ਮੁਹਿੰਮ ਲਗਾਤਾਰ ਜਾਰੀ ਰਹੇਗੀ।