ਪੰਜਾਬ ਦੇ 20 ਜਿਲ੍ਹੇ ਕੋਰੋਨਾ ਦੀ ਮਾਰ ਹੇਠ- ਜਲੰਧਰ, ਹੁਸ਼ਿਆਰਪੁਰ, ਮੋਹਾਲੀ ਤੇ ਤਰਨਤਾਰਨ ਤੋਂ 5 ਨਵੇਂ ਮਾਮਲੇ ਆਏ ਸਾਹਮਣੇ

0
8352

ਚੰਡੀਗੜ੍ਹ. ਕੋਰੋਨਾ ਮਾਮਲਿਆਂ ਦੀ ਗਿਣਤੀ ਸੂਬੇ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ 5 ਹੋਰ ਨਵੇਂ ਮਾਮਲੇ ਪੰਜਾਬ ਦੇ ਵੱਖ-ਵੱਖ ਜਿਲ੍ਹੇਆਂ ਤੋਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ ਤਰਨਤਾਰਨ ਤੋਂ 2, ਮੁਹਾਲੀ ਤੋਂ 1, ਜਲੰਧਰ ਅਤੇ ਹੁਸ਼ਿਆਰਪੁਰ ਤੋਂ ਵੀ 1-1 ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ ਹੁਣ ਪੰਜਾਬ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਕੇ 335 ਹੋ ਗਈ ਹੈ।

ਜਲੰਧਰ ਵਿੱਚ ਵੀ ਕੋਰੋਨਾ ਦੇ ਮਰੀਜ ਵੱਧਦੇ ਜਾ ਰਹੇ ਹਨ। ਜਿੱਥੇ ਕਲ ਰਾਹਤ ਭਰੀਆ ਦਿਨ ਰਿਹਾ ਤੇ ਤਕਰੀਬਨ 400 ਤੋਂ ਵੱਧ ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਤੇ ਕੋਈ ਪਾਜੀਟਿਵ ਮਾਮਲਾ ਸਾਹਮਣੇ ਨਹੀਂ ਆਇਆ। ਉੱਥੇ ਹੀ ਅੱਜ ਸਵੇਰੇ ਨਿਉ ਜਵਾਲਾ ਨਗਰ ਤੋਂ ਇਕ ਮਹਿਲਾ ਦੀ ਰਿਪੋਰਟ ਪਾਜ਼ੀਟਿਵ ਸਾਹਮਣੇ ਆ ਗਈ ਹੈ। ਜਿਸ ਨਾਲ ਸ਼ਹਿਰ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਕੇ 79 ਹੋ ਗਈ ਹੈ।

ਇਸ ਤੋਂ ਇਲਾਵਾ ਤਰਨਤਾਰਨ ਦੇ ਖੇਮਕਰਨ ਤੋਂ 2 ਹੋਰ ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆ ਗਈ ਹੈ।ਜਿਸ ਨਾਲ ਇੱਥੇ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਕੇ 7 ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਦੇ ਗੜਸ਼ੰਕਰ ਤੋਂ ਵੀ 1 ਮਰੀਜ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਮੁਹਾਲੀ ਤੋਂ ਸਵੇਰੇ 1 ਰਿਪੋਰਟ ਕੋਰੋਨਾ ਪਾਜ਼ੀਟਿਵ ਸਾਹਮਣੇ ਆਈ ਹੈ।

ਇਸਦੇ ਨਾਲ ਹੀ ਲੁਧਿਆਣਾ ਤੋਂ 126 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜੋਕਿ ਰਾਹਤ ਵਾਲੀ ਖਬਰ ਹੈ।

ਜ਼ੇਕਰ ਪੰਜਾਬ ਦੀ ਗਲ ਕਰੀਏ ਤਾਂ ਕੋਰੋਨਾ ਹੁਣ ਪੰਜਾਬ ਦੇ 20 ਜਿਲ੍ਹਿਆਂ ਤੱਕ ਪਹੁੰਚ ਗਿਆ ਹੈ। ਕਲ ਤਰਨਤਾਰਨ ਤੋਂ ਨਾਂਦੇੜ ਸਾਹਿਬ ਤੋਂ ਆਈ ਸੰਗਤ ਵਿਚੋਂ 5 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਸੀ ਤੇ ਅੱਜ 2 ਹੋਰ ਮਰੀਜ ਤਰਨਤਾਰਨ ਤੋਂ ਪਾਜੀਟਿਵ ਆ ਗਏ ਹਨ।

ਇਸ ਤੋਂ ਪਹਿਲਾਂ ਤਰਨਤਾਰਨ ਜਿਲ੍ਹਾ ਪੰਜਾਬ ਸੂਬੇ ਦੇ ਗ੍ਰੀਨ ਜੋਨ ਵਿੱਚ ਸੀ ਤੇ ਉੱਥੇ ਕੋਈ ਵੀ ਕੋਰੋਨਾ ਦਾ ਮਾਮਲਾ ਸਾਹਮਣੇ ਨਹੀਂ ਆਇਆ ਸੀ।