ਲੁਧਿਆਣਾ : ਆਪਣੀ ਪ੍ਰਿੰਟਿੰਗ ਪ੍ਰੈੱਸ ‘ਚ ਛਾਪ ਦਿੱਤਾ ਕੈਨੇਡਾ ਦਾ ਵੀਜ਼ਾ ਤੇ ਠੱਗ ਲਏ ਸਵਾ 7 ਲੱਖ, ਇਕ ਕਾਬੂ, 2 ਫਰਾਰ

0
1287

ਲੁਧਿਆਣਾ। ਦੇ ਭਰਾਵਾਂ ਨੇ ਆਪਣੀ ਪ੍ਰਿੰਟਿੰਗ ਪ੍ਰੈੱਸ ਵਿਚ ਇਕ ਨੌਜਵਾਨ ਦੇ ਪਾਸਪੋਰਟ ਉਤੇ ਜਾਅਲੀ ਵੀਜਾ ਲਗਵਾਇਆ ਤੇ ਉਸ ਤੋਂ ਸਵਾ 7 ਲੱਖ ਰੁਪਏ ਠੱਗ ਲਏ। ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਮਾਮਲੇ ਦੀ ਜਾਂਚ ਤੋਂ ਬਾਅਦ ਸਾਰੇ ਦੋਸ਼ ਸਹੀ ਪਾਏ ਗਏ। ਪੁਲਿਸ ਨੇ ਸਲੇਮ ਟਾਬਰੀ ਦੇ ਨਿਊ ਅਸ਼ੋਕ ਨਗਰ ਵਾਸੀ ਵਿਕਰਮ ਵਰਮਾ ਦੀ ਸ਼ਿਕਾਇਤ ਉਤੇ ਮਨਜੀਤ ਨਗਰ ਵਾਸੀ ਬਲਬੀਰ ਸਿੰਘ ਤੇ ਉਸਦੇ ਭਰਾ ਧਰਮੇਂਦਰ ਸਿੰਘ, ਰਾਹੁਲ ਮਲਹੋਤਰਾ ਦੇ ਨਾਲ-ਨਾਲ ਤਿੰਨ ਹੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਕ ਆਰੋਪੀ ਧਰਮੇਂਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂਕਿ ਬਾਕੀ ਦੇ ਦੋਵੇਂ ਆਰੋਪੀ ਫਰਾਰ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

ਵਿਕਾਸ ਵਰਮਾ ਦੀ ਸ਼ਿਕਾਇਤ ਮੁਤਾਬਿਕ ਉਹ ਆਪਣੇ ਭਾਣਜੇ ਪਿਊਸ਼ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ। ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਆਰੋਪੀ ਧਰਮੇਂਦਰ ਨਾਲ ਹੋਈ। ਆਰੋਪੀ ਨੇ ਉਸਦੇ ਭਾਣਜੇ ਨੂੰ ਆਪਣੇ ਭਰਾ ਜ਼ਰੀਏ ਵਿਦੇਸ਼ ਭੇਜਣ ਦੀ ਗੱਲ ਕਹੀ। ਆਰੋਪੀਆਂ ਨਾਲ ਸਵਾ 7 ਲੱਖ ਵਿਚ ਸੌਦਾ ਤੈਅ ਹੋ ਗਿਆ। ਪਹਿਲਾਂ ਉਸਨੇ 25 ਹਜਾਰ ਰੁਪਏ ਤੇ ਫਿਰ 7 ਲੱਖ ਰੁਪਏ ਕੈਸ਼ ਦਿੱਤੇ।

ਆਰੋਪੀਆਂ ਨੇ 22 ਅਗਸਤ ਨੂੰ ਉਸਨੂੰ ਪਾਸਪੋਰਟ  ਦਿੱਤਾ, ਜਿਸ ਉਤੇ ਕੈਨੇਡਾ ਦਾ ਵੀਜਾ ਲੱਗਾ ਹੋਇਆ ਸੀ। ਉਨ੍ਹਾਂ ਨੇ ਉਕਤ ਵੀਜਾ ਚੈੱਕ ਕਰਵਾਇਆ ਤਾਂ ਪਤਾ ਲੱਗਾ ਕੇ ਆਰੋਪੀਆਂ ਨੇ ਜਾਅਲੀ ਵੀਜਾ ਲੱਗਵਾ ਕੇ ਦਿੱਤਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਆਰੋਪੀਆਂ ਨੇ ਕੁਝ ਸਾਥੀਆਂ ਨਾਲ ਮਿਲ ਕੇ ਪ੍ਰਿੰਟਿੰਗ ਪ੍ਰੈੱਸ ਲੱਗਵਾ ਰੱਖੀ ਹੈ ਤੇ ਜਾਅਲੀ ਮੋਹਰਾਂ ਤਿਆਰ ਕਰਵਾ ਕੇ ਵੀਜੇ ਲਗਾ ਲਗਾ ਰਹੇ ਹਨ। ਇਸਦੇ ਬਾਅਦ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਲਿਆ ਹੈ। ਜਦੋਂਕਿ ਬਾਕੀ ਆਰੋਪੀ ਅਜੇ ਫਰਾਰ ਹਨ।