ਕਰਾੜੀ ਪਿੰਡ ਵਿਖੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ

0
1248

ਜਲੰਧਰ | ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਵਿਚ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ। ਇਸ ਵਾਰ ਲੋਹੜੀ ਭੂੱਗੇ ਦੀ ਜਗ੍ਹਾ ਲੋਕਾਂ ਨੇ ਧੂਣੇ ਵਿਚ ਵੀ ਕਾਨੂੰਨਾਂ ਦੀਆਂ ਕਾਪੀਆਂ ਪਾਈਆਂ।

ਅੱਜ ਪਿੰਡ ਕਰਾੜੀ ਵਿਖੇ ਆਪ ਦੇ ਵਾਲੰਟੀਅਰ ਪਰਮਜੀਤ ਸਿੰਘ (ਪੱਪੂ) ਦੀ ਅਗਵਾਈ ਵਿਚ ਪਿੰਡ ਵਾਸੀਆਂ ਨੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਪਰਮਜੀਤ ਨੇ ਕਿਹਾ ਕਿ ਇਹ ਜੋ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ ਹਨ, ਪੰਜਾਬ ਦੀ ਕਿਰਸਾਨੀ ਨੂੰ ਇਹਨਾਂ ਨਾਲ ਬਹੁਤ ਵੱਡਾ ਖਤਰਾ ਹੋਣ ਵਾਲਾ ਹੈ।

ਉਹਨਾਂ ਨੇ ਅੱਗੇ ਕਿਹਾ ਕਿ 9 ਮੀਟਿੰਗਾਂ ਤੋਂ ਬਾਅਦ ਵੀ ਕੇਂਦਰ ਸਰਕਾਰ ਕੋਈ ਹੱਲ ਕੱਢਦੀ ਨਜ਼ਰ ਨਹੀਂ ਆ ਰਹੀਂ। ਉਹਨਾਂ ਨੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਦਿੱਲੀ ਵਿਖੇ ਹੋਣ ਵਾਲੇ ਟ੍ਰੈਕਟਰ ਮਾਰਚ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਇਸ ਵੇਲੇ ਬਲਵਿੰਦਰ ਕੁਮਾਰ ਜੋਗੀ, ਪ੍ਰਿੰਸ ਗਾਂਧੀ, ਜੁਗਿੰਦਰ ਜੁੱਗੀ ਤੇ ਹੋਰ ਪਿੰਡ ਦੀਆਂ ਬੀਬੀਆਂ ਵੀ ਹਾਜ਼ਰ ਸਨ।