ਜਲੰਧਰ ਪੁਲਿਸ ਨੂੰ ਫਿਟਨੈੱਸ ਘੜੀਆਂ ਦੇਵੇਗਾ ਅਕਸ਼ੈ ਕੁਮਾਰ

0
23234

ਜਲੰਧਰ . ਕਮਿਸ਼ਨਰੇਟ ਪੁਲਿਸ ਦੇ 500 ਜਵਾਨਾਂ ਨੂੰ ਫਿਲਮ ਅਭਿਨੇਤਾ ਅਕਸ਼ੈ ਕੁਮਾਰ ਵਲੋਂ ਮੁਫ਼ਤ ਵਿਚ ਡਿਜੀਟਲ ਫਿਟਨੈੱਸ ਘੜੀਆਂ ਦਿੱਤੀਆਂ ਜਾਣਗੀਆਂ। ਖਾਸ ਕਿਸਮ ਦੀਆਂ ਇਹ ਘੜੀ ਗੁੱਟ ਤੇ ਬੰਨ੍ਹਣ ਨਾਲ ਬੰਦੇ ਦੇ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ ਤੇ ਨੀਂਦ ਨਾ ਆਉਣ ਦੀ ਸਮੱਸਿਆ ਬਾਰੇ ਚੌਕਸ ਕਰੇਗੀ। ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨੇ ਇਹ ਘੜੀਆਂ ਅਕਸ਼ੈ ਕੁਮਾਰ ਵਲੋਂ ਦਿੱਤੇ ਜਾਣ ਦੀ ਪੁਸ਼ਟੀ ਦੇ ਉਨ੍ਹਾਂ ਜਵਾਨਾਂ ਦੇ ਗੁੱਟਾਂ ਤੇ ਇਹ ਘੜੀਆਂ ਬੱਝਣਗੀਆਂ ਜਿਹੜੇ 45 ਸਾਲ ਤੋਂ ਵੱਧ ਉਮਰ ਦੇ ਹਨ। ਇਹ ਇਕ ਤਰ੍ਹਾਂ ਤੋਹਫੇ ਦੇ ਰੂਪ ਵਿਚ ਮੁਫ਼ਤ ਹੀ ਦਿੱਤੀਆਂ ਜਾਣੀਆਂ ਹਨ। ਕਈ ਲੋਕ ਇਹ ਵੀ ਕਹਿ ਰਹੇ ਹਨ ਕਿ ਕੰਪਨੀ ਅਜਿਹਾ ਕਰਕੇ ਮਸ਼ਹੂਰੀ ਕਰਨ ਦਾ ਨਵਾਂ ਢੰਗ ਲੱਭ ਰਹੀ ਹੈ।

ਜ਼ਿਕਰਯੋਗ ਹੈ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਫਿਲਮ ਅਭਿਨੇਤਾ ਅਕਸ਼ੈ ਕੁਮਾਰ ਪੁਰਾਣੇ ਮਿੱਤਰ ਦੱਸੇ ਜਾਂਦੇ ਹਨ। ਮੁੰਬਾਈ ਵਿਚ ਵੀ ਦੋਵਾਂ ਦੀ ਮੁਲਾਕਾਤ ਹੋਈ ਸੀ। ਪੰਜਾਬ ਵਿਚ ਕਈ ਥਾਵਾਂ ਤੇ ਅਕਸ਼ੈ ਕੁਮਾਰ ਦੀ ਸ਼ੂਟਿੰਗ ਦੌਰਾਨ ਭੁੱਲਰ ਨੇ ਮਦਦ ਕੀਤੀ ਹੈ।

ਕੋਰੋਨਾ ਸੰਕਟ ਦੇ ਚੱਲਦਿਆਂ ਇਸ ਘੜੀ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਖਾਸ ਕਿਸਮ ਦੀਆਂ ਘੜੀਆਂ ਕੋਰੋਨਾ ਮਰੀਜਾਂ ਦੀ ਪਛਾਣ ਕਰਵਾਉਣ ਲਈ ਫਾਇੰਦੇਮੰਦ ਸਾਬਤ ਹੋ ਸਕਣਗੀਆਂ। ਪੰਜਾਬੀਆਂ ਦੇ ਮਨਾਂ ਵਿਚ ਆਪਣੀ ਖਾਸ ਤਰ੍ਹਾਂ ਦੀ ਪੈਠ ਬਣਾ ਚੁੱਕੇ ਅਕਸ਼ੈ ਕੁਮਾਰ ਜਿਸ ਬ੍ਰਾਂਡ ਦੀਆਂ ਘੜੀਆਂ ਜਲੰਧਰ ਪੁਲਿਸ ਦੇ ਜਵਾਨਾਂ ਨੂੰ ਦੇ ਰਹੇ ਹਨ, ਉਸ ਕੰਪਨੀ ਦੇ ਉਹ ਬ੍ਰਾਂਡ ਅੰਬੈਸਡਰ ਵੀ ਹਨ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ https://bit.ly/3diTrmP ਨਾਲ ਵੀ ਜ਼ਰੂਰ ਜੁੜੋ)

LEAVE A REPLY

Please enter your comment!
Please enter your name here