Weather alert – ਪੰਜਾਬ ‘ਚ ਹਲਕੇ ਮਾਨਸੂਨ ਦਾ ਅੱਜ ਤੋਂ ਹੋ ਸਕਦਾ ਆਗਾਜ਼, ਅਗਲੇ 3 ਦਿਨ ਬਾਰਿਸ਼ ਦੀ ਸੰਭਾਵਨਾ – ਪੜ੍ਹੋ ਕਿਨ੍ਹਾਂ ਜ਼ਿਲ੍ਹਿਆਂ ‘ਚ ਪਏਗਾ ਮੀਂਹ

0
26468

ਚੰਡੀਗੜ੍ਹ . ਦੱਖਣ-ਪੱਛਮੀ ਮਾਨਸੂਨ ਪੰਜਾਬ ਵਿਚ ਅੱਜ ਤੋਂ ਪਹੁੰਚਣ ਦੀ ਸੰਭਾਵਨਾ ਹੈ, ਦਿਨ ਵੇਲੇ ਸੂਬੇ ਦੀ ਨਰਮਾ ਬੈਲਟ ਵਿਚ ਹਲਕੀ ਬਾਰਿਸ਼ ਨਾਲ ਇਸਦਾ ਆਗਾਜ਼ ਹੋ ਸਕਦਾ ਹੈ। ਇਸ ਵੇਲੇ ਫਾਜਿਲਕਾ ਤੇ ਫਿਰੋਜਪੁਰ ਜਿਲ੍ਹਿਆਂ ਵਿਚ ਉੱਤਰ-ਪੱਛਮ ਵੱਲੋਂ ਹਵਾ ਨਾਲ ਮਾਨਸੂਨ ਪਹੁੰਚ ਰਿਹਾ ਹੈ, ਹੋ ਸਕਦਾ ਹੈ ਸੂਬੇ ਦੀਆਂ ਜਿਆਦਾਤਰ ਥਾਵਾਂ ਉੱਤੇ ਸਿਰਫ ਹਵਾ ਦੇ ਨਾਲ ਬੱਦਲਵਾਈ ਪੁੱਜੇ।

ਦਿਨ ਵੇਲੇ ਮਾਲਵਾ ਬੈਲਟ ‘ਚ ਮਾਨਸੂਨ ਐਕਟਿਵ ਹੋਣ ਦੀ ਉਮੀਦ

ਮੋਸਮ ਵਿਭਾਗ ਮੁਤਾਬਿਕ ਦਿਨ ਵੇਲੇ ਨਰਮਾ ਬੈਲਟ ਸਮੇਤ ਕੇਂਦਰੀ ਮਾਲਵਾ ਖੇਤਰ ਵਿਚ ਮਾਨਸੂਨ ਐਕਟਿਵ ਹੋਣ ਦੀ ਪੂਰੀ ਉਮੀਦ ਹੈ, ਕਈ ਜਗਾ ਉੱਤੇ ਛਰਾਟੇ ਨਾਲ ਤੇਜ਼ ਅਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਕਈ ਖੇਤਰ ਵਾਂਝੇ ਵੀ ਰਹਿ ਸਕਦੇ । ਕਿਤੇ-ਕਿਤੇ ਬਹੁਤ ਤੇਜ਼ ਹਵਾ ਅਤੇ ਗੜ੍ਹੇ ਵੀ ਪੈ ਸਕਦੇ ਹਨ। ਮਾਝੇ, ਦੁਆਬੇ ਦੇ ਦੱਖਣੀ ਖੇਤਰ ਵਿਚ ਵੀ ਕੁੱਝ ਥਾਵਾਂ ਉੱਤੇ ਤੇਜ ਬਾਰਿਸ਼ ਹੋਣ ਦੀ ਉਮੀਦ ਹੈ।

ਬੀਤੇ ਕੱਲ੍ਹ ਦੱਖਣੀ ਮਾਝੇ, ਦੁਆਬੇ ਤੇ ਕੇਂਦਰੀ ਮਾਲਵੇ ਵਿਚ ਕਈ ਥਾਵਾਂ ਤੇ ਤੇਜ਼ ਹਵਾ ਨਾਲ ਬਾਰਿਸ਼ ਦਰਜ ਹੋਈ। ਨਾਭਾ ਖੇਤਰ ਵਿਚ ਕਾਫੀ ਨੁਕਸਾਨ ਵੀ ਹੋਇਆ, ਨਰਮਾ ਬੈਲਟ ਚ ਵੀ ਕੁੱਝ ਕੁ ਜਗਾ ਕੱਲ੍ਹ ਦੁਪਿਹਰ ਬਾਰਿਸ਼ ਹੋਈ। ਅੱਜ ਸਮੇਤ ਅਗਲੇ 3 ਦਿਨਾਂ ਤੱਕ ਬਾਰਿਸ਼ ਦਾ ਦੌਰ ਬਣਿਆ ਰਹੇਗਾ।