ਹਲਕੇ ਤੇ ਘੱਟ ਗੰਭੀਰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ‘ਕੋਵਿਹਾਲਟ’ ਦਵਾਈ ਲਾਂਚ

0
3027

ਨਵੀਂ ਦਿੱਲੀ .  ਕੋਰੋਨਾ ਦੀ ਦਵਾਈ ਬਣਾਉਣ ਵਾਲੀ ਕੰਪਨੀ ਲੂਪਿਨ ਨੇ ਹਲਕੇ ਤੇ ਘੱਟ ਗੰਭੀਰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ‘ਕੋਵਿਹਾਲਟ’ ਦਵਾਈ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਇਕ ਐਂਟੀਵਾਇਰਲ ਡਰੱਗ ਹੈ। ਇੱਕ ਗੋਲੀ ਦਾ ਰੇਟ 49 ਰੁਪਏ ਰੱਖਿਆ ਗਿਆ ਹੈ।

ਲੂਪਿਨ ਨੇ ਦਾਵਾ ਕੀਤਾ ਹੈ ਕਿ ਐਮਰਜੈਂਸੀ ਵਰਤੋਂ ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਤੋਂ ਇਸ ਦੀ ਪ੍ਰਵਾਨਗੀ ਮਿਲ ਗਈ ਹੈ। ਇੱਕ ਪੱਟੀ ਵਿਚ 10 ਟੇਬਲੇਟਸ ਉਪਲਬਧ ਹੋਣ ਗਿਆ ਅਤੇ ਇੱਕ ਟੇਬਲੇਟ  ਦਾ ਰੇਟ 49 ਰੁਪਏ ਰੱਖਿਆ ਗਿਆ ਹੈ। ਪ੍ਰਸ਼ਾਸਨ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੀ ਕੋਵਿਹਾਲਟ ਖੁਰਾਕ ਦੀ ਤਾਕਤ ਵਿਕਸਤ ਕੀਤੀ ਗਈ ਹੈ।

ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਵੀ ਇਸ ਤੋਂ ਪਹਿਲਾਂ 4 ਅਗਸਤ ਨੂੰ ‘ਫਲੁਗਾਰਡ’ ਦੇ ਨਾਂ ‘ਤੇ ਫੈਵੀਪੀਰਾਵੀਰ ਦੀ ਕਾਡ ਕਡੀ ਸੀ ਤੇ ਔਹਨਾਂ ਨੇ ਇਸ ਦੀ ਟੈਬਲੇਟ ਦੀ ਕੀਮਤ 35 ਰੁਪਏ ਰੱਖੀ ਸੀ।

ਰੋਜ਼ਾਨਾ ਸਾਹਮਣੇ ਆ ਰਹੇ ਹਨ 50,000 ਤੋਂ ਵੱਧ ਮਾਮਲੇ

ਕੋਰੋਨਾ ਦੇ ਨਿਤ 50,000 ਤੋਂ ਵੱਧ ਮਾਮਲੇ ਮੋਹਰੇ ਆ ਰਹੇ ਹਨ। ਜਿਸ ਕਰਕੇ ਡਾਕਟਰਾਂ ਨੂੰ ਉਨ੍ਹਾਂ ਦੇ ਇਲਾਜ ਲਈ ਵਧੇਰੇ ਵਿਕਲਪ ਮੁਹੱਈਆ ਕਰਨ ਦੀ ਲੋੜ ਹੈ।