ਜਲੰਧਰ, 6 ਦਸੰਬਰ| ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦੇ ਵਸਨੀਕ ਲਖਬੀਰ ਸਿੰਘ ਰੋਡੇ ਦੀ 2 ਦਸੰਬਰ ਨੂੰ ਪਾਕਿਸਤਾਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਰੋਡੇ ਭਾਰਤ ਨੂੰ ਦਹਿਸ਼ਤਜ਼ਦਾ ਕਰਨ ਲਈ ਪਾਕਿਸਤਾਨ ਨਾਲ ਮਿਲ ਕੇ ਸਾਜ਼ਿਸ਼ ਰਚਦਾ ਸੀ। ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜਦਾ ਸੀ। ਕਈ ਵਾਰ ਉਸ ਨੇ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਭੇਜੀ ਸੀ। ਉਸ ਖਿਲਾਫ ਪੰਜਾਬ ਸਮੇਤ ਦੇਸ਼ ਭਰ ਵਿਚ ਕਈ ਮਾਮਲੇ ਦਰਜ ਹਨ।
ਲਖਬੀਰ ਸਿੰਘ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਸੀ। 30 ਜੁਲਾਈ 1997 ਨੂੰ ਲਖਬੀਰ ਸਿੰਘ ਰੋਡੇ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਉਸ ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਕਰਨ ਲਈ ਭੇਜਿਆ ਗਿਆ ਸੀ। ਇਨ੍ਹਾਂ ਦੋਵਾਂ ਨੂੰ ਅੰਮ੍ਰਿਤਸਰ ਨੇੜੇ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇੰਝ ਹੋਇਆ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਗਠਨ
ਭਾਰਤ ਵਿੱਚ ਪਾਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਦੀ ਸਥਾਪਨਾ ਸਾਕਾ ਨੀਲਾ ਤਾਰਾ ਤੋਂ ਬਾਅਦ 1984 ਵਿੱਚ ਯੂਨਾਈਟਿਡ ਕਿੰਗਡਮ (ਯੂਕੇ) ਵਿੱਚ ਕੀਤੀ ਗਈ ਸੀ। ਲਖਬੀਰ ਸਿੰਘ ਰੋਡੇ ਨੇ ਇਸ ਦੀ ਸਥਾਪਨਾ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਰੋਡੇ ਇਸ ਸੰਸਥਾ ਦਾ ਮੁਖੀ ਬਣ ਗਿਆ ਸੀ ਅਤੇ ਉਸ ਨੇ ਪਾਕਿਸਤਾਨ ਵਿਚ ਬੈਠ ਕੇ ਯੂਰਪ ਵਿਚ ਆਪਣਾ ਨੈੱਟਵਰਕ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਸੀ।
ਇਹੀ ਕਾਰਨ ਹੈ ਕਿ ਆਈਐਸਵਾਈਐਫ ਨੂੰ 29 ਮਾਰਚ 2001 ਨੂੰ 20 ਹੋਰ ਸੰਗਠਨਾਂ ਦੇ ਨਾਲ ਯੂਕੇ ਵਿੱਚ ਇੱਕ ਪਾਬੰਦੀਸ਼ੁਦਾ ਸੰਗਠਨ ਐਲਾਨ ਦਿੱਤਾ ਗਿਆ ਸੀ। ਇਸ ਤੋਂ ਇਲਾਵਾ 10 ਫਰਵਰੀ, 2002 ਨੂੰ ਕੈਨੇਡਾ ਵਿੱਚ ISYF ਨੂੰ ਭੰਗ ਕਰ ਦਿੱਤਾ ਗਿਆ ਸੀ, ਕਿਉਂਕਿ ਰੋਡੇ ਦਾ ਇਹ ਸੰਗਠਨ ਯੂਕੇ ਤੇ ਕੈਨੇਡਾ ਵਿਚ ਆਪਣੇ ਪੈਰ ਪਸਾਰ ਚੁੱਕਾ ਸੀ।
ਲਖਬੀਰ ਸਿੰਘ ਰੋਡੇ ਭਾਰਤੀ ਏਜੰਸੀਆਂ ਲਈ ਸਿਰਦਰਦੀ ਬਣ ਗਿਆ ਸੀ। ਲਖਬੀਰ ਸਿੰਘ ਰੋਡੇ ਨੇ ਆਪਣੀ ਪਹਿਲੀ ਕਾਨਫਰੰਸ ਸਤੰਬਰ 1985 ਵਿੱਚ ਵਾਲਸਾਲ ਵਿੱਚ ਕੀਤੀ ਸੀ। ਰੋਡੇ ਯੂਰਪੀ ਦੇਸ਼ਾਂ ਵਿੱਚ ਆਪਣੀ ਮਜ਼ਬੂਤ ਪਕੜ ਬਣਾਉਣਾ ਚਾਹੁੰਦਾ ਸੀ ਕਿਉਂਕਿ ਉਥੋਂ ਕਰੋੜਾਂ ਰੁਪਏ ਦਾ ਫੰਡ ਇਕੱਠਾ ਕਰਕੇ ਪਾਕਿਸਤਾਨ ਲਿਜਾਇਆ ਜਾਣਾ ਸੀ।
ਲਖਬੀਰ ਸਿੰਘ ਰੋਡੇ ਭਾਰਤੀ ਏਜੰਸੀਆਂ ਲਈ ਸਿਰਦਰਦੀ ਬਣ ਗਿਆ ਸੀ। ਲਖਬੀਰ ਸਿੰਘ ਰੋਡੇ ਨੇ ਆਪਣੀ ਪਹਿਲੀ ਕਾਨਫਰੰਸ ਸਤੰਬਰ 1985 ਵਿੱਚ ਵਾਲਸਾਲ ਵਿੱਚ ਕੀਤੀ। ਰੋਡੇ ਯੂਰਪੀ ਦੇਸ਼ਾਂ ਵਿੱਚ ਆਪਣੀ ਮਜ਼ਬੂਤ ਪਕੜ ਬਣਾਉਣਾ ਚਾਹੁੰਦਾ ਸੀ ਕਿਉਂਕਿ ਉਥੋਂ ਕਰੋੜਾਂ ਰੁਪਏ ਦਾ ਫੰਡ ਇਕੱਠਾ ਕਰਕੇ ਪਾਕਿਸਤਾਨ ਲਿਜਾਇਆ ਜਾਣਾ ਸੀ।
ਪਾਕਿਸਤਾਨੀ ਖੁਫੀਆ ਏਜੰਸੀ ISI ਕਰਦੀ ਸੀ ਰੋਡੇ ਦਾ ਇਸਤੇਮਾਲ
ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ISI) ਲੰਬੇ ਸਮੇਂ ਤੋਂ ਰੋਡੇ ਦਾ ਸਮਰਥਨ ਕਰਦੀ ਰਹੀ ਹੈ। ਰੋਡੇ ਪਹਿਲਾ ਅੱਤਵਾਦੀ ਸਮੂਹ ਸੀ, ਜਿਸ ਨੇ ਲਸ਼ਕਰ-ਏ-ਤੋਇਬਾ ਦੇ ਮੂਲ ਸੰਗਠਨ ਮਰਕਜ਼-ਦਾਵਤ-ਵਾਰ-ਇਰਸ਼ਾਦ ਦੇ ਵਿਚਾਰਧਾਰਕਾਂ ਨਾਲ ਗੱਲਬਾਤ ਕੀਤੀ ਸੀ।
ਏਜੰਸੀਆਂ ਦੇ ਰਿਕਾਰਡ ਮੁਤਾਬਕ ਰੋਡੇ ਨੇ ਫਿਰ ਅਬਦੁਲ ਕਰੀਮ ਟੁੰਡਾ ਅਤੇ ਖਵਾਜਾ ਮੋਇਨ ਨਾਲ ਮੁਲਾਕਾਤ ਕੀਤੀ। ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵੱਲੋਂ 1985 ਅਤੇ 2001 ਵਿੱਚ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਹੋਈਆਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਨੂੰ ਦੇਖਦੇ ਹੋਏ 27 ਮਾਰਚ 2001 ਨੂੰ ਯੂ.ਕੇ ਨੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ‘ਤੇ ਪਾਬੰਦੀ ਲਗਾ ਦਿੱਤੀ ਸੀ।
2002 ਵਿੱਚ ਇਸ ਸੰਗਠਨ ਨੂੰ ਭਾਰਤ ਵਿੱਚ ਇੱਕ ਅੱਤਵਾਦੀ ਸੰਗਠਨ ਐਲਾਨਿਆ ਦਿੱਤਾ ਗਿਆ ਸੀ ਅਤੇ ਕੇਂਦਰ ਸਰਕਾਰ ਨੇ ਇਸ ‘ਤੇ ਪਾਬੰਦੀ ਲਗਾ ਦਿੱਤੀ ਸੀ। 2006 ਵਿੱਚ ਜਲੰਧਰ ਵਿੱਚ ਵੱਡੀ ਮਾਤਰਾ ਵਿੱਚ RDX ਅਤੇ ਹੋਰ ਹਥਿਆਰ ਬਰਾਮਦ ਹੋਏ ਸਨ। ਇਸ ਵਿੱਚ ਲਖਬੀਰ ਸਿੰਘ ਰੋਡੇ ਦੇ ਭਤੀਜੇ ਜਸਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। 16 ਸਤੰਬਰ 2021 ਨੂੰ ਕਪੂਰਥਲਾ ਦੇ ਸਾਬਕਾ ਐੱਸਐੱਸਪੀ ਹਰਕੰਵਲਪ੍ਰੀਤ ਖੱਖ ਨੇ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਨੇ ਲਖਬੀਰ ਸਿੰਘ ਰੋਡੇ ਦੇ ਭਤੀਜੇ ਗੁਰਮੁੱਖ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਟਿਫ਼ਨ ਬੰਬ ਅਤੇ ਪੰਜ ਹੈਂਡ ਗਰਨੇਡ ਸਮੇਤ ਕਾਫ਼ੀ ਹਥਿਆਰ ਬਰਾਮਦ ਕੀਤੇ ਸਨ।