ਖੰਨਾ ਦੇ ਨੌਜਵਾਨ ਦੀ ਕੈਨੇਡਾ ‘ਚ ਕਾਰ ਹਾਦਸੇ ‘ਚ ਮੌ.ਤ, ਸਟੱਡੀ ਵੀਜ਼ੇ ‘ਤੇ ਗਿਆ ਸੀ ਵਿਦੇਸ਼

0
1427

ਖੰਨਾ, 3 ਜਨਵਰੀ | ਕੈਨੇਡਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖੰਨਾ ਦੇ ਨੌਜਵਾਨ ਦੀ ਕੈਲੇਡਨ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਸ਼ਵਰਾਜ ਸਿੰਘ ਗਿੱਲ ਵੱਜੋਂ ਹੋਈ ਹੈ, ਜੋ ਕਿ ਪੜ੍ਹਾਈ ਲਈ ਕੈਨੇਡਾ ਗਿਆ ਸੀ। ਵਿਸ਼ਵਰਾਜ ਦੇ ਘਰ ਵਿਚ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਵਿਆਹ ਜਨਵਰੀ ਜਾਂ ਫਰਵਰੀ ਮਹੀਨੇ ਵਿਚ ਹੋਣਾ ਸੀ ਪਰ ਉਸ ਦੀ ਮੌਤ ਦੀ ਖਬਰ ਸੁਣ ਕੇ ਖੁਸ਼ੀ ਦਾ ਮਾਹੌਲ ਸੋਗ ਵਿਚ ਬਦਲ ਗਿਆ।

ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਪੁੱਤਰ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ, ਜੋ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰਹਿ ਰਿਹਾ ਸੀ। ਉਸ ਦੀ ਮੰਗਣੀ ਕੈਨੇਡਾ ਦੀ ਇਕ ਲੜਕੀ ਨਾਲ ਹੋਈ ਸੀ, ਜੋ ਕੁਝ ਦਿਨ ਪਹਿਲਾਂ ਹੀ ਵਿਆਹ ਲਈ ਭਾਰਤ ਆਈ ਸੀ। ਉਸ ਨੇ ਆਪਣੇ ਬੇਟੇ ਵਿਸ਼ਵਰਾਜ ਨੂੰ ਵੀ ਭਾਰਤ ਆਉਣ ਲਈ ਕਿਹਾ ਸੀ ਪਰ ਉਸ ਨੇ ਕਿਹਾ ਕਿ ਉਸ ਦੀ ਪੀਆਰ ਆਉਣ ਵਿਚ ਕੁਝ ਦਿਨ ਬਾਕੀ ਹਨ, ਉਹ ਪੀ.ਆਰ ਮਿਲਣ ‘ਤੇ ਵਾਪਸ ਆ ਜਾਵੇਗਾ।

ਬੇਟਾ ਵਿਸ਼ਵਜੀਤ ਆਪਣੇ ਪਾਲਤੂ ਕੁੱਤੇ ਨਾਲ ਸੈਰ ਕਰਨ ਲਈ ਕਾਰ ਵਿਚ ਘਰੋਂ ਨਿਕਲਿਆ ਪਰ ਰਸਤੇ ਵਿਚ ਅਚਾਨਕ ਉਸ ਦੀ ਕਾਰ ਬਰਫ ‘ਤੇ ਤਿਲਕ ਗਈ ਅਤੇ ਪਲਟ ਗਈ ਅਤੇ ਦੂਜੇ ਪਾਸੇ ਇਕ ਹੋਰ ਵਾਹਨ ਨਾਲ ਟਕਰਾਅ ਗਈ, ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। ਸੀਟ ਬੈਲਟ ਲੱਗੀ ਹੋਣ ਕਾਰਨ ਉਹ ਕਾਰ ਤੋਂ ਬਾਹਰ ਨਹੀਂ ਨਿਕਲ ਸਕਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਵੇਖੋ ਵੀਡੀਓ

https://www.facebook.com/punjabibulletin/videos/874996187443536