ਐਨਆਰਆਈ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਨਾਲ ਮਿਲੇ ਕਰਨ ਰੰਧਾਵਾ, ਕਿਹਾ – ਰੁਜਗਾਰ ਦੇ ਮੌਕੇ ਸਿਰਜਣਾ ਹੀ ਮੰਤਵ : ਕਰਨ ਰੰਧਾਵਾ

  0
  663

  ਚੰਡੀਗੜ. ਪੰਜਾਬ ਦੇ ਨੌਜਵਾਨਾਂ ਲਈ ਨਵੇਂ ਰੁਜ਼ਗਾਰ ਦੇ ਮੌਕੇ ਸਿਰਜਣ ਦੇ ਮੰਤਵ ਨਾਲ ਇੰਡੀਆਨ ਓਵਰਸੀਜ਼ ਕਾਂਗਰਸ ਆਸਟ੍ਰੇਲਿਆਨੇ ਪੰਜਾਬ ਸਰਕਾਰ ਨੂੰ ਇਸ ਸਕੀਮ ਪੇਸ਼ ਕੀਤੀ ਹੈ। ਇਸ ਦਿਸ਼ਾ ਵਿੱਚ ਆਈ ਓ ਸੀ ਆਸਟ੍ਰੇਲਿਆ ਪੰਜਾਬ ਚੈਪਟਰ ਦੇ ਜਨਰਲ ਸਕੱਤਰ ਕਰਨ ਸਿੰਘ ਰੰਧਾਵਾ ਨੇ ਚੰਡੀਗੜ ਵਿਖੇ ਐਨਆਰਆਈ ਮਾਮਲਿਆਂ ਦੇ ਇੰਚਾਰਜ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ ਹੈ। ਮੰਤਰੀ ਸਾਹਿਬ ਨੇ ਇਸ ਬਾਰੇ ਇਕ ਹਫਤੇ ਬਾਅਦ ਵਿਚਾਰ ਕਰਕੇ ਠੋਸ ਕਾਰਵਾਈ ਕਰਨ ਦਾ ਵਿਸ਼ਵਾਸ ਜਤਾਇਆ ਹੈ। ਇਸ ਤੋਂ ਪਹਿਲਾਂ ਮਿਸਟਰ ਰੰਧਾਵਾ ਇਸ ਸੰਬੰਧ ਵਿੱਚ ਸਾਂਸਦ ਪਰਨੀਤ ਕੌਰ ਨਾਲ ਵੀ ਵਿਚਾਰ-ਵਟਾਂਦਰਾ ਕਰ ਚੁੱਕੇ ਹਨ ਜੋ ਕਿ ਇਸ ਮਿਸ਼ਨ ਨੂੰ ਨੇਪਰੇ ਚਾੜਨ ਲਈ ਸਿਰਤੋੜ ਯਤਨ ਕਰ ਰਹੇ ਹਨ।

  ਰੰਧਾਵਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਉਹਨਾਂ ਨੇ ਆਈ ਓ ਸੀ ਆਸਟ੍ਰਲਿਆ ਵਲੋਂ ਇਸ ਲਈ ਤਿਆਰ ਕੀਤੇ ਰੋਡ ਮੈਪ ਅਨੁਸਾਰ ਆਸਟ੍ਰੇਲਿਆ ਵਿੱਚ ਰਹਿ ਰਹੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਵਿੱਚ ਵੱਡੇ ਪੱਧਰ ਤੇ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਆਸਟ੍ਰੇਲਿਆ ਵਿੱਚ ਪੰਜਾਬ ਸਰਕਾਰ ਵਲੋਂ ਹੈਲਪ ਡੈਸਕ ਖੋਲਣ ਦੀ ਲੋੜ ਹੈ ਜੋ ਕਿ ਉਹਨਾਂ ਨੂੰ ਸਰਕਾਰ ਵਲੋਂ ਮਿਲਣ ਵਾਲਿਆਂ ਸਹੂਲਤਾਂ ਤੋਂ ਜਾਣੂ ਕਰਵਾਉਂਦੇ ਹੋਏ ਉਤਸ਼ਾਹਿਤ ਕਰਨ ਅਤੇ ਅਗਵਾਈ ਪ੍ਰਦਾਨ ਕਰਨ।

  ਇਸ ਵਾਸਤੇ ਪਹਿਲੀ ਪੱਧਰ ਤੇ ਆਸਟ੍ਰੇਲਿਆ ਵਿੱਚ ਵਸੇ ਹੋਏ ਸੀਨੀਅਰ ਪੜੇ-ਲਿਖੇ ਪ੍ਰਵਾਸੀਆਂ ਨੂੰ ਬਤੋਰ ਨੋਡਲ ਅਫਸਰ ਇਸਦੀ ਜਿੰਮੇਦਾਰੀ ਸੌਂਪੀ ਜਾ ਸਕਦੀ ਹੈ ਤਾਂ ਜੋ ਇਸ ਸਕੀਮ ਅਧੀਨ ਪ੍ਰੋਤਸਾਹਿਤ ਹੋ ਕੇ ਪ੍ਰਵਾਸੀ ਪੰਜਾਬੀ ਆਪਣੇ ਕਾਰੋਬਾਰ ਸਥਾਪਤ ਕਰਨ ਜਿਨਾਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਾਪਤ ਹੋਣਗੇ। ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ। ਇਸ ਤੋਂ ਅਲਾਵਾ ਪੰਜਾਬ ਦੇ ਕਾਰੋਬਾਰਿਆਂ ਨੂੰ ਜਾਣਕਾਰੀ ਦੇਣ ਲਈ ਆਸਟ੍ਰਲਿਆ ਨੂੰ ਵੱਡੇ ਪੱਧਰ ਤੇ ਨਿਰਯਾਤ ਕਰਨ ਲਈ ਪੰਜਾਬ ਵਿੱਚ ਹੀ ਹੈਲਪ ਡੈਸਕ ਖੋਲੇ ਜਾ ਸਕਦੇ ਹਨ। ਇਸ ਨਾਲ ਇੱਥੇ ਸਥਾਪਤ ਕਾਰੋਬਾਰੀ ਅਦਾਰਿਆਂ ਨੂੰ ਲਾਭ ਪਹੁੰਚ ਸਕਦਾ ਹੈ।

  ਇਹਨਾਂ ਦੁਵੱਲੇ ਯਤਨਾਂ ਨਾਲ ਪੰਜਾਬ ਦੇ ਨੌਜਵਾਨਾਂ ਅੰਦਰ ਆਸ ਦੀ ਇਕ ਨਵੀਂ ਕਿਰਨ ਜਾਗੇਗੀ ਉੱਥੇ ਪੰਜਾਬ ਸਰਕਾਰ ਦੀ ਰੁਜਗਾਰ ਮੁਹੱਈਆ ਕਰਵਾਉਣ ਦੀ ਪ੍ਰਤੀਬੱਧਤਾ ਦ੍ਰਿੜ ਹੋਵੇਗੀ। ਇੱਥੇ ਇਹ ਵਰਨਣਯੋਗ ਹੈ ਕਿ ਡਿਪਾਰਟਮੈਂਟ ਆਫ ਪ੍ਰੋਮੋਸ਼ਨ ਆਫ ਇੰਡਸਟਰੀਜ ਅਤੇ ਇੰਟਰਨਲ ਟਰੇਡ ਦੇ ਆਕੰੜੀਆਂ ਅਨੁਸਾਰ ਅਪ੍ਰੈਲ 2000 ਅਤੇ ਜੂਨ 2018 ਦੌਰਾਨ ਪੰਜਾਬ ਵਿੱਚ ਅਮਰੀਕਾ ਤੋਂ ਪੰਜਾਬ ਨੂੰ 1.47 ਬਿਲੀਅਨ ਮੁਦਰਾ ਆਈ ਅਤੇ ਗੁਜਰਾਤ ਵਿੱਚ ਇਸ ਸਮੇਂ ਦੌਰਾਨ 19.16 ਬਿਲੀਅਨ ਮੁਦਰਾ ਆਈ। ਜਦਕਿ ਪੰਜਾਬੀਆਂ ਦੀ ਪ੍ਰਵਾਸੀਆਂ ਵਿੱਚ ਔਸਤ ਫੀਸਦੀ ਕਾਫੀ ਵੱਡੀ ਹੈ।

  Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।