ਕਪੂਰਥਲਾ ਦੇ ਕਬੱਡੀ ਖਿਡਾਰੀ ਦਾ ਹੋਇਆ ਕਤਲ, ASI ਸਮੇਤ 2 ਖਿਲਾਫ਼ ਮਾਮਲਾ ਦਰਜ

    0
    1860

    ਕਪੂਰਥਲਾ . ਪਿੰਡ ਲਖਨ ਵਿਚ ਦੇਰ ਰਾਤ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।ਇਸ ਦੌਰਾਨ ਕਬੱਡੀ ਖਿਡਾਰੀ ਦਾ ਸਾਥੀ ਵੀ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਝਗੜੇ ਕਾਰਨ ਹੋਈ ਤਕਰਾਰ ਵਿੱਚ ਕਥਿਤ ਤੌਰ ਉੱਤੇ ਏਐੱਸਆਈ ਵੱਲੋਂ ਗੋਲੀ ਚਲਾਉਣ ਦੌਰਾਨ ਇੱਕ ਦੀ ਮੌਤ ਤੇ ਦੂਜਾ ਜ਼ਖਮੀ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ASI ਸਮੇਤ 2 ਲੋਕਾਂ ‘ਤੇ ਕਤਲ ਦਾ ਕੇਸ ਦਰਜ ਕੀਤਾ ਹੈ।  ਮੁਲਜ਼ਮ ASI ਥਾਣਾ ਢਿੱਲਵਾਂ ‘ਚ ਤੈਨਾਤ ਸੀ। ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਦੇ ਕਤਲ ਤੋਂ ਬਾਅਦ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ।