ਆਸਟ੍ਰੀਆ ‘ਚ ਰਹਿੰਦੇ ਜਲੰਧਰ ਦੇ NRI ਨੇ ਗਰੀਬਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ 20 ਟਨ ਆਟਾ ਸੌਂਪਿਆ

0
881

ਜਲੰਧਰ . ਕੋਰੋਨਾ ਵਾਇਰਸ ਦੇ ਕਹਿਰ ਵਿਚ ਗਰੀਬ ਲੋਕਾਂ ਦੀ ਮਦਦ ਕਰਦਿਆਂ ਆਸਟ੍ਰੀਆ ਵਿਚ ਰਹਿੰਦੇ ਜਲੰਧਰ ਦੇ ਇਕ ਐਨਆਰਆਈ ਨੇ ਜਿਲ੍ਹਾ ਪ੍ਰਸ਼ਾਸਨ ਨੂੰ 20 ਟਨ ਆਟਾ ਸੌਂਪਿਆ ਹੈ। ਇਹ ਆਟਾ ਐੱਨਆਰਆਈ ਦੇ ਭਰਾ ਰਵਿੰਦਰ ਕੁਮਾਰ ਮਹਿੰਦੀਰੱਤਾ ਵਲੋਂ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੂੰ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੀ ਮੌਜੂਦਗੀ ਵਿਚ ਸੌਂਪਿਆ ਗਿਆ।
ਵਿਧਾਇਕ ਰਿੰਕੂ ਨੇ ਦੱਸਿਆ ਕਿ ਮਹਿੰਦੀਰੱਤਾ ਵਲੋਂ ਪਹਿਲਾਂ ਵੀ ਜਲੰਧਰ ਬਸਤੀਆਂ ਦੇ 10000 ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸੀ। ਇੱਥੇ ਰਿੰਕੂ ਤੇ ਜਿਲ੍ਹਾ ਪ੍ਰਸ਼ਾਸਨ ਨੇ ਮਹਿੰਦੀਰੱਤਾ ਦੇ ਇਸ ਯੋਗ ਉਪਰਾਲੇ ਦੀ ਸ਼ਾਲਾਘਾ ਕੀਤੀ ਤੇ ਪ੍ਰਸ਼ਾਸਨ ਨੇ ਹੋਰ ਵੀ ਸਮਾਜ ਸੇਵੀ ਤੇ ਐਨਆਰਆਈਜ਼ ਨੂੰ ਇਸ ਸੰਕਟ ਦੀ ਘੜੀ ਵਿਚ ਗਰੀਬਾਂ ਦੀ ਮਦਦ ਲਈ ਪ੍ਰੇਰਿਤ ਕੀਤਾ।