ਜਲੰਧਰ ਦਿਹਾਤ ਪੁਲਿਸ ਨੇ 18 ਕਿਲੋ ਅਫੀਮ ਸਣੇ ਦੋ ਤਸਕਰ ਕੀਤੇ ਗ੍ਰਿਫਤਾਰ

    0
    1367

    ਜਲੰਧਰ. ਦਿਹਾਤ ਪੁਲਿਸ ਨੇ 2 ਤਸਕਰਾਂ ਨੂੰ ਗਿਰਫਤਾਰ ਕਰਕੇ 18 ਕਿਲੋ ਅਫੀਮ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਤਸਕਰ ਸੂਬੇ ਦੇ ਕਈ ਸ਼ਹਿਰਾਂ ਨੂੰ ਅਫੀਮ ਦੀ ਖੇਪ ਸਣੇ ਕ੍ਰਾਸ ਕਰ ਚੁੱਕੇ ਸਨ ਜਦਕਿ ਸੂਬੇ ਵਿੱਚ ਕਰਫਿਊ ਲੱਗਾ ਹੈ, ਪਰ ਦਿਹਾਤ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ।

    ਦਿਹਾਤ ਪੁਲਿਸ ਦੇ ਐਸਐਸਪੀ ਨਵਜੋਤ ਮਾਹਿਲ ਮੁਤਾਬਿਕ ਸੀਆਈਏ ਸਟਾਫ ਦੇ ਇੰਸਪੇਕਟਰ ਸ਼ਿਵ ਕੁਮਾਰ ਅਤੇ ਪੰਕਜ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਨਸ਼ਾ ਲਿਆ ਕੇ ਪੰਜਾਬ ਵਿੱਚ ਅਵੈਧ ਤਸਕਰੀ ਕਰ ਰਹੇ ਹਨ।

    ਜਿਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਈ ਪੁਲਿਸ ਨੇ ਐਸਪੀ ਇਨਵੇਸਟੀਗੇਸ਼ਨ ਸਰਵਜੀਤ ਦਾਹਿਆ, ਡੀਐਸਪੀ ਸਪੇਸ਼ਲ ਬ੍ਰਾਚ ਸਰਵਜੀਤ ਸਿੰਘ ਰਾਏ ਦੀ ਅਗੁਆਈ ਹੇਠਾਂ ਟੀਮ ਗਠਿਤ ਕੀਤੀ। ਟੀਮ ਨੇ ਵਿਧੀਪੁਰ ਫਾਟਕ ਦੇ ਨਜਦੀਕ ਨਾਕਾਬੰਦੀ ਦੌਰਾਨ ਟ੍ਰਕ ਨੂੰ ਚੈਕਿੰਗ ਦੋਰਾਨ ਰੋਕਿਆ। ਟ੍ਰਕ ਸਵਾਰ ਲਖਬੀਰ ਸਿੰਘ ਜ਼ਿਲਾ ਗੁਰਦਾਸਪੁਰ ਅਤੇ ਅੰਗਰੇਜ ਸਿੰਘ ਵਾਸੀ ਯੂਪੀ ਨੂੰ ਗਿਰਫਤਾਰ ਕਰ ਲਿਆ ਤੇ ਉਨ੍ਹਾਂ ਕੋਲੋਂ 2-2 ਕਿਲੋ ਅਫੀਮ ਅਤੇ ਟ੍ਰਕ ਦੇ ਡੈਸ਼ਬੋਰਡ ਤੋਂ 2 ਕਿਲੋ ਅਫੀਸ ਬਰਾਮਦ ਕੀਤੀ।

    ਪੁਲਿਸ ਮੁਤਾਬਿਕ ਦੋਵਾਂ ਨੂੰ ਕਾਬੂ ਕਰਕੇ ਟ੍ਰਕ ਕਬਜੇ ਵਿੱਚ ਲੈ ਲਿਆ ਗਿਆ। ਸਖਤੀ ਨਾਲ ਪੁੱਛਗਿਛ ਤੋਂ ਬਾਅਦ ਦੋਵਾਂ ਦੀ ਨਿਸ਼ਾਨਦੇਹੀ ਤੇ ਟ੍ਰਕ ਦੀ ਸਟਫਨੀ ਤੋਂ 12 ਕਿਲੋ ਹੋਰ ਅਫੀਮ ਬਰਾਮਦ ਹੋਈ। ਦੋਵੇਂ ਆਰੋਪੀ ਕਾਫੀ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਕਰ ਰਹੇ ਸਨ। ਬਰਾਮਦ ਕੀਤੀ ਗਈ ਅਫੀਮ ਦੀ ਕੀਮਤ ਲੱਖਾਂ ਵਿੱਚ ਦੱਸੀ ਗਈ ਹੈ। ਦੋਵੇਂ ਦੂਸਰੇ ਦੂਜੇ ਰਾਜਾਂ ਤੋਂ ਲਿਆ ਕੇ ਨਸ਼ੇ ਦੀ ਤਸਕਰੀ ਕਰ ਰਹੇ ਸਨ। ਪੁਲਿਸ ਸਖਤੀ ਨਾਲ ਪੁਛਗਿਛ ਕਰਕੇ ਉਨ੍ਹਾਂ ਦਾ ਨੇਟਵਰਕ ਦਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।