ਪੰਜਾਬ ‘ਚ ਕੋਰੋਨਾ ਨਾਲ 32ਵੀਂ ਮੌਤ, ਜਲੰਧਰ ‘ਚ ਅੰਕੜਾ ਹੋਇਆ 6, ਜੰਡੂ ਸਿੰਘਾ ਦੇ ਬਜੁਰਗ ਦੀ ਲੁਧਿਆਣਾ ਦੇ ਹਸਪਤਾਲ ‘ਚ ਮੌਤ

  0
  4917

  ਜਲੰਧਰ. ਕੋਰੋਨਾ ਦਾ ਕਹਿਰ ਸ਼ਹਿਰ ਵਿੱਚ ਜਾਰੀ ਹੈ। ਅੱਜ ਦਿਨ ਨਿਕਲਦੇ ਹੀ ਬੁਰੀ ਖਬਰ ਹੈ। ਜਲੰਧਰ ਦੇ ਪਿੰਡ ਜੰਡੂ ਸਿੰਘਾ ਨਿਵਾਸੀ ਬਜੁਰਗ ਦਰਸ਼ਨ ਸਿੰਘ ਦੀ ਮੌਤ ਹੋਣ ਦੀ ਖਬਰ ਹੈ। ਦਰਸ਼ਨ ਸਿੰਘ ਦੀ ਮੌਤ ਨਾਲ ਸ਼ਹਿਰ ਵਿੱਚ ਮੋਤਾਂ ਦਾ ਅੰਕੜਾ 6 ਤੱਕ ਪਹੁੰਚ ਗਿਆ ਹੈ। ਇਸਦੇ ਨਾਲ ਹੀ ਕੋਰੋਨਾ ਪਾਜ਼ੀਟਿਵ ਮਰੀਜਾਂ ਦੀ ਗਿਣਤੀ 175 ਤੱਕ ਪਹੁੰਚ ਗਈ ਹੈ। ਇਸ ਮੌਤ ਨਾਲ ਹੁਣ ਸੂਬੇ ਵਿੱਚ ਵੀ ਹੁਣ ਤੱਕ 32 ਮੌਤਾਂ ਹੋ ਗਈਆਂ ਹਨ।

  ਜਾਣਕਾਰੀ ਮੁਤਾਬਿਕ ਦਰਸ਼ਨ ਸਿੰਘ ਵਾਸੀ ਕਬੂਲਪੁਰ ਪਿੰਡ ਜੰਡੂਸਿੰਘਾ ਦਾ ਇਲਾਜ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਹਸਪਤਲਾ ਵਿੱਚ ਚਲ ਰਿਹਾ ਸੀ। ਅੱਜ ਸਵੇਰੇ ਉਨ੍ਹਾਂ ਦੀ ਮੌਤ ਦੀ ਖਬਰ ਮਿਲੀ ਹੈ।

  ਘਰ ਵਿੱਚ ਰਹੋ, ਸੇਫ ਰਹੋ

  ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।