ਜਲੰਧਰ : DSP ਦੇ ਜੱਦੀ ਘਰ ‘ਤੇ ਨਸ਼ਾ ਸਮੱਗਲਰਾਂ ਨੇ ਕੀਤਾ ਹਮਲਾ, ਇਲਾਕੇ ‘ਚ ਦਹਿਸ਼ਤ, ਮੌਕੇ ‘ਤੇ ਪਹੁੰਚੀ ਪੁਲਿਸ

0
523

ਜਲੰਧਰ | ਵਿਜੀਲੈਂਸ ਦੇ ਡੀਐੱਸਪੀ ਦੇ ਜਲੰਧਰ ਸਥਿਤ ਜੱਦੀ ਘਰ ‘ਤੇ ਨਸ਼ਾ ਸਮੱਗਲਰਾਂ ਨੇ ਹਮਲਾ ਕੀਤਾ ਹੈ। ਉਨ੍ਹਾਂ ਦਾ ਪਰਿਵਾਰ ਡੀਐੱਸਪੀ ਦੇ ਜੱਦੀ ਘਰ ਵਿੱਚ ਰਹਿੰਦਾ ਹੈ।

ਪਰਿਵਾਰ ਦਾ ਆਰੋਪ ਹੈ ਕਿ ਇਲਾਕੇ ‘ਚ ਨਸ਼ਾ ਵੇਚਣ ਤੋਂ ਰੋਕਣ ‘ਤੇ ਨਸ਼ਾ ਸਮੱਗਲਰਾਂ ਦੇ 7 ਤੋਂ 8 ਗੁੰਡਿਆਂ ਨੇ ਉਨ੍ਹਾਂ ਦੇ ਘਰ ‘ਤੇ ਹਮਲਾ ਕਰ ਦਿੱਤਾ। ਮਾਮਲਾ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਦਾ ਹੈ।

ਇਹ ਘਟਨਾ ਮਾਡਲ ਹਾਊਸ ਇਲਾਕੇ ਦੇ ਰਾਜਪੂਤ ਨਗਰ ਵਿੱਚ ਵਾਪਰੀ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਹਾਲਾਂਕਿ, ਜਿਨ੍ਹਾਂ ਲੋਕਾਂ ‘ਤੇ ਨਸ਼ਾ ਸਮੱਗਲਿੰਗ ਅਤੇ ਘਰ ‘ਤੇ ਹਮਲਾ ਕਰਨ ਦੇ ਆਰੋਪ ਹਨ, ਉਨ੍ਹਾਂ ਦੇ ਪਰਿਵਾਰ ਵੀ ਇਸ ਇਲਾਕੇ ‘ਚ ਰਹਿੰਦੇ ਹਨ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ https://bit.ly/3kWO28a
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ https://bit.ly/2RFjUBR

LEAVE A REPLY

Please enter your comment!
Please enter your name here