ਲੁਧਿਆਣਾ, 11 ਦਸੰਬਰ| ਲੁਧਿਆਣਾ ਵਿਚ ਲੁੱਟਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲੇ ਵਿਚ ਇਕ ਮਨੀ ਟਰਾਂਸਫਰ ਦਾ ਕੰਮ ਕਰਨ ਵਾਲੇ ਵਪਾਰੀ ਨੂੰ ਨਕਾਬਪੋਸ਼ਾਂ ਨੇ ਲੁੱਟਖੋਹ ਦਾ ਸ਼ਿਕਾਰ ਬਣਾਇਆ ਹੈ। 3 ਬਦਮਾਸ਼ਾਂ ਨੇ ਦੁਕਾਨ ਦੇ ਅੰਦਰ ਵੜ ਕੇ ਪਿਸਤੌਲਾਂ ਦੀ ਨੋਕ ਉਤੇ ਮਨੀ ਐਕਸਚੇਂਜਰ ਤੋਂ ਲੱਖਾਂ ਦੀ ਲੁੱਟ ਕੀਤੀ ਹੈ। ਲੁੱਟ ਦੀ ਇਹ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ ਹੈ।
ਲੁੱਟ ਦੀ ਇਸ ਵਾਰਦਾਤ ਦੇ ਸਾਹਮਣੇ ਆਉਣ ਤੋਂ ਬਾਅਦ ਵਪਾਰੀ ਵਰਗ ਵਿਚ ਗੁੱਸੇ ਦੀ ਲਹਿਰ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਜਿਹੀਆਂ ਕਾਰਵਾਈਆਂ ਉਤੇ ਨੱਥ ਪਾਉਣ ਦੀ ਅਪੀਲ ਕੀਤੀ ਹੈ।