ਜਲੰਧਰ ‘ਚ 3 ਹੋਰ ਕੇਸ ਆਏ ਸਾਹਮਣੇ, ਗਿਣਤੀ ਵੱਧ ਕੇ ਹੋਈ 89

    0
    4821

    ਜਲੰਧਰ . ਸ਼ਹਿਰ ਵਿਚ ਕੋਰੋਨਾ ਦਾ ਕਹਿਰ ਲਗਾਤਰਾ ਵਧ ਰਿਹਾ ਹੈ। ਅੱਜ ਸਵੇਰੇ ਜ਼ਿਲ੍ਹੇ ਵਿਚੋਂ ਕੋਰੋਨਾ ਵਾਇਰਸ ਦੇ 3 ਹੋਰ ਮਰੀਜ਼ ਪਾਜ਼ੀਟਿਵ ਪਾਏ ਗਏ ਹਨ। ਜਿਸ ਨਾਲ ਜਲੰਧਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 89 ਹੋ ਗਈ ਹੈ। ਇਹ ਮਰੀਜ਼ਾਂ ਵਿਚ ਕਾਜ਼ੀ ਮੁਹੱਲਾ ਮਾਈ ਹੀਰਾਂ ਗੇਟ, ਨਿਊ ਸੰਤ ਨਗਰ ਅਤੇ ਫਿਲੌਰ ਤਹਿਸੀਲ ਦੇ ਪਿੰਡ ਬੱਕਾਪੁਰ ਦੇ ਵਿਅਕਤੀ ਸ਼ਾਮਲ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿੰਡ ਬੱਕਾਪੁਰ ਵਾਲਾ ਕੋਰੋਨਾ ਪਾਜ਼ੇਟਿਵ ਵਿਅਕਤੀ ਨੰਦੇੜ ਤੋਂ ਪਰਤੇ ਸ਼ਰਧਾਲੂਆ ਵਿਚੋਂ ਹੈ। ਪਿੰਡ ਦੇ ਹੋਰ ਲੋਕ ਵੀ ਨੰਦੇੜ ਤੋਂ ਪਰਤੇ ਹਨ। ਸਿਹਤ ਵਿਭਾਗ ਉਹਨਾਂ ਦੀ ਜਾਂਚ ਵਿਚ ਜੁਟ ਗਿਆ ਹੈ।