ਪੰਜਾਬ ਦੇ 10 ਜ਼ਿਲ੍ਹਿਆਂ ‘ਚ 50 ਸ਼ਰਧਾਲੂ ਆਏ ਕੋਰੋਨਾ ਪਾਜ਼ੀਟਿਵ, ਹੁਣ ਗੁਰਦਾਸਪੁਰ ਤੋਂ ਆਏ 3 ਕੇਸ ਸਾਹਮਣੇ

    0
    1413

    ਗੁਰਦਾਸਪੁਰ . ਪੰਜਾਬ ਵਿਚ ਨਾਂਦੇੜ ਸਾਹਿਬ ਤੋਂ ਆ ਰਹੇ ਸ਼ਰਧਾਲੂਆਂ ਦਾ ਸਿਲਸਿਲਾ ਅਜੇ ਜਾਰੀ ਹੈ, ਜਿਸ ਦੇ ਨਾਲ ਹੀ ਕੋਰੋਨਾ ਪੌਜ਼ੀਟਿਵ ਸ਼ਰਧਾਲੂਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇ 10 ਜ਼ਿਲ੍ਹਿਆਂ ‘ਚ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਕਾਰਨ ਕੋਰੋਨਾ ਫੈਲ ਚੁੱਕਿਆ ਹੈ। ਹੁਣ ਗੁਰਦਾਸਪੁਰ ਜ਼ਿਲ੍ਹੇ ਤੋਂ 3 ਹੋਰ ਤਾਜ਼ਾ ਕੇਸ ਸਾਹਮਣੇ ਆਏ ਹਨ। ਇਹ ਤਿੰਨੋਂ ਨਾਂਦੇੜ ਸਾਹਿਬ ਤੋਂ ਪਰਤੇ ਹਨ। ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਪੰਜਾਬ ਦੇ 10 ਜ਼ਿਲ੍ਹਿਆ ‘ਚ ਹੁਣ 50 ਸ਼ਰਧਾਲੂ ਕੋਰੋਨਾ ਪੌਜ਼ੀਟਿਵ ਪਾਏੇ ਗਏ ਹਨ।
    ਇਹ ਅੰਕੜਾ ਵੱਧਦਾ ਹੀ ਜਾ ਰਿਹਾ ਹੈ। ਅਜੇ ਸੈਂਕੜੇ ਸ਼ਰਧਾਲੂਆਂ ਦੀ ਰਿਪੋਰਟ ਆਉਣੀ ਤੇ ਟੈਸਟ ਹੋਣੇ ਬਾਕੀ ਹਨ। 24 ਘੰਟਿਆਂ ਦੇ ਅੰਦਰ-ਅੰਦਰ ਕੋਰੋਨਾ ਮਰੀਜ਼ਾਂ ਦਾ ਅੰਕੜਾ ਇਕ ਦਮ ਵੱਧ ਗਿਆ ਹੈ ਸੂਬੇ ਦੇ ਬਾਹਰੋਂ ਲੋਕਾਂ ਦੇ ਆਉਣ ਤੋਂ ਪਹਿਲਾਂ ਦਿਨ ‘ਚ ਔਸਤਨ 6 ਤੋਂ 11 ਮਾਮਲੇ ਦਰਜ ਕੀਤੇ ਜਾ ਰਹੇ ਸੀ।