ਜਗਰਾਓਂ ‘ਚ ਜੇਠਾਣੀ ਨੇ ਲਾਈ ਦਰਾਣੀ ਦੇ ਘਰ ਨੂੰ ਅੱਗ, ਸਾਮਾਨ ਸੜ ਕੇ ਸੁਆਹ, ਬਾਲਿਆਂ ਨੂੰ ਅੱਗ ਲੱਗਣ ਕਾਰਨ ਛੱਤ ਡਿੱਗੀ

0
1208

ਜਗਰਾਓਂ/ਲੁਧਿਆਣਾ | ਘਰੇਲੂ ਰੰਜਿਸ਼ ਕਾਰਨ ਇਕ ਔਰਤ ਨੇ ਖੌਫਨਾਕ ਕਦਮ ਚੁੱਕਦਿਆਂ ਮਾਮੂਲੀ ਲੜਾਈ ਤੋਂ ਬਾਅਦ ਆਪਣੀ ਦਰਾਣੀ ਦੇ ਘਰ ਨੂੰ ਅੱਗ ਲਗਾ ਦਿੱਤੀ। ਜਦੋਂ ਇਹ ਘਟਨਾ ਵਾਪਰੀ, ਉਦੋਂ ਦਰਾਣੀ ਜਗਰਾਓਂ ਦੇ ਮੁਹੱਲਾ ਅਜੀਤ ਨਗਰ ‘ਚ ਪੇਕੇ ਗਈ ਹੋਈ ਸੀ। ਪੁਲਿਸ ਨੇ ਜਠਾਣੀ ਤੇ ਉਸ ਦੇ ਸਾਥੀ ਖਿਲਾਫ ਥਾਣਾ ਸਿੱਧਵਾਂ ਬੇਟ ‘ਚ ਮੁਕੱਦਮਾ ਦਰਜ ਕਰ ਲਿਆ ਹੈ।

ਸਬ-ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਰਮਨਦੀਪ ਕੌਰ ਵਾਸੀ ਪਿੰਡ ਗਿੱਦੜਵਿੰਡੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਆਰੋਪ ਲਾਇਆ ਕਿ 19 ਸਤੰਬਰ ਨੂੰ ਰਾਤ 10.30 ਵਜੇ ਦੇ ਕਰੀਬ ਉਸ ਨੂੰ ਫੋਨ ਆਇਆ ਕਿ ਤੁਹਾਡੇ ਘਰ ਨੂੰ ਅੱਗ ਲੱਗ ਗਈ ਹੈ।

ਇਸ ‘ਤੇ ਫੋਨ ਕਰਨ ਵਾਲੇ ਨੂੰ ਉਸ ਨੇ ਕਿਹਾ ਕਿ ਹੁਣ ਰਾਤ ਹੋ ਗਈ ਹੈ, ਤੁਸੀਂ ਦੇਖ ਲਓ, ਮੈਂ ਸਵੇਰੇ ਆ ਕੇ ਦੇਖ ਲਵਾਂਗੀ। ਜਦੋਂ ਮੈਂ ਸਵੇਰੇ ਆਪਣੇ ਘਰ ਆ ਕੇ ਦੇਖਿਆ ਤਾਂ ਮੇਰੇ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਤੇ ਅੰਦਰ ਪਈ ਪੇਟੀ ਦਾ ਤਾਲਾ ਵੀ ਟੁੱਟਾ ਹੋਇਆ ਸੀ।

ਪੇਟੀ ‘ਚ ਪਿਆ ਮੇਰਾ ਸਾਮਾਨ ਤੇ ਕੱਪੜੇ ਵਗੈਰਾ ਸੜ ਚੁੱਕੇ ਸਨ। ਅੱਗ ਲੱਗਣ ਨਾਲ ਛੱਤ ਦੇ ਬਾਲੇ ਸੜ ਜਾਣ ਕਾਰਨ ਛੱਤ ਹੇਠਾਂ ਡਿੱਗ ਗਈ। ਪੀੜਤਾ ਨੇ ਆਰੋਪ ਲਾਇਆ ਕਿ ਇਹ ਅੱਗ ਉਸ ਦੀ ਜੇਠਾਣੀ ਸਰਵਜੀਤ ਕੌਰ ਤੇ ਉਸ ਦੇ ਨਾਲ ਰਹਿ ਰਹੇ ਸੋਨੀ ਨਾਂ ਦੇ ਵਿਅਕਤੀ ਨੇ ਲਾਈ ਹੈ। ਸਰਵਜੀਤ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ।

ਰਮਨਦੀਪ ਦੇ ਬਿਆਨ ‘ਤੇ ਸੋਨੀ ਤੇ ਸਰਵਜੀਤ ਕੌਰ ਵਾਸੀ ਪਿੰਡ ਗਿੱਦੜਵਿੰਡੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)