ਅਮਰੀਕਾ | ਵਾਸ਼ਿੰਗਟਨ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਿਲਾਡੇਲਫੀਆ ’ਚ ਹਥਿਆਰਬੰਦਾਂ ਨੇ ਲੁੱਟ ਦੌਰਾਨ ਭਾਰਤੀ ਮੂਲ ਦੇ 66 ਸਾਲਾ ਪੈਟਰੋਲ ਪੰਪ ਕਰਮਚਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਇਸ ਮਾਮਲੇ ’ਚ 3 ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਘਟਨਾ ਟੋਰੇਸਡੇਲ ਐਵੇਨਿਊ ਸਥਿਤ 7100 ਬਲਾਕ ਦੇ ਐਕਸਾਨ ’ਚ ਹੋਈ, ਜੋ ਨੌਰਥਈਸਟ ਫਿਲਾਡੇਲਫੀਆ ਦੇ ਟੈਕੋਨੀ ’ਚ ਇਕ ਪ੍ਰਮੁੱਖ ਸੜਕ ਹੈ।
ਪੁਲਿਸ ਅਨੁਸਾਰ, ਨਕਾਬਪੋਸ਼ ਬਦਮਾਸ਼ ਪੈਟਰੋਲ ਪੰਪ ਦੇ ਪਿੱਛੇ ‘ਮਿੰਨੀ ਮਾਰ’ ਵਿਚ ਦਾਖ਼ਲ ਹੋ ਗਏ, ਜਿਥੇ ਉਹ ਕੰਮ ਕਰ ਰਿਹਾ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਉਸ ਦੀ ਪਿੱਠ ਵਿਚ ਲੱਗੀ ਅਤੇ ਕੈਸ਼ ਰਜਿਸਟਰ ਲੈ ਕੇ ਫ਼ਰਾਰ ਹੋ ਗਏ। ਕੁਝ ਸਮੇਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਉਹ ਆਪਣੇ ਪਿੱਛੇ ਪਤਨੀ ਅਤੇ ਇਕ ਪੁੱਤਰ ਛੱਡ ਗਏ ਹਨ। ਐਕਸੋਨ ਪੈਟਰੋਲ ਪੰਪ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਹ ਕਰਮਚਾਰੀ ਦੇ ਕਤਲ ਤੋਂ ਬਾਅਦ ਸੁਰੱਖਿਆ ਗੇਟ ਲਗਾ ਰਹੇ ਹਨ।