ਬੋਰਵੈੱਲ ‘ਚ ਫਸੇ ਬੰਦੇ ਦਾ ਭਰਾ ਬੋਲਿਆ- ਕੋਈ ਟੈਕਨੀਕਲ ਇੰਜੀਨੀਅਰ ਨਹੀਂ ਸੀ ਸੁਰੇਸ਼, ਉਹ ਤਾਂ ਮਜ਼ਦੂਰੀ ਕਰਨ ਆਇਆ ਸੀ

0
1535

ਜਲੰਧਰ| ਬੋਰਵੈੱਲ ਵਿਚ ਫਸੇ ਹਰਿਆਣਾ ਦੇ ਜੀਂਦ ਦੇ ਸੁਰੇਸ਼ ਨਾਂ ਦੇ ਟੈਕਨੀਕਲ ਇੰਜੀਨੀਅਰ ਦੇ ਮਾਮਲੇ ਵਿਚ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਥਾਨ ‘ਤੇ ਪੁੱਜੇ ਸੁਰੇਸ਼ ਦੇ ਛੋਟੇ ਭਰਾ ਸੱਤਿਆਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ ਘਟਨਾ ਦੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਉਹ ਤੁਰੰਤ ਜਲੰਧਰ ਪਹੁੰਚ ਗਿਆ। ਕੰਪਨੀ ਆਪਣੀ ਤਰਫੋਂ ਲਗਾਤਾਰ ਸੁਰੇਸ਼ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਜਿਊਣਾ ਜਾਂ ਮਰਨਾ ਰੱਬ ਦੇ ਹੱਥ ਵਿੱਚ ਹੈ, ਜੇ ਸੁਰੇਸ਼ ਦੇ ਜੀਵਨ ਵਿੱਚ ਜਿਊਣਾ ਲਿਖਿਆ ਹੋਇਆ ਤਾਂ ਉਸਨੂੰ ਕੋਈ ਮਾਰ ਨਹੀਂ ਸਕਦਾ।

ਸਤਿਆਵਾਨ ਨੇ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਸੁਰੇਸ਼ ਨੂੰ ਤਕਨੀਕੀ ਮਾਹਿਰ ਦੱਸ ਰਿਹਾ ਹੈ, ਜਦਕਿ ਉਹ ਪਿੰਡ ਵਿੱਚ ਖੇਤੀ ਕਰਦਾ ਸੀ। ਉਹ ਜਲੰਧਰ ਕੰਮ ਕਰਨ ਆਇਆ ਹੋਇਆ ਸੀ।

ਹੁਣ ਤੱਕ ਕੀ-ਕੀ ਹੋਇਆ

ਦਿੱਲੀ-ਕਟੜਾ ਐਕਸਪ੍ਰੈਸਵੇਅ ਦੇ ਕੰਮ ਦੌਰਾਨ ਕਰਤਾਰਪੁਰ ਦੇ ਬਸਰਾਮਪੁਰ ਵਿਖੇ ਲਗਭਗ 80 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਣ ਵਾਲੇ ਜੀਂਦ, ਹਰਿਆਣਾ ਦੇ ਰਹਿਣ ਵਾਲੇ ਮਕੈਨਿਕ ਸੁਰੇਸ਼ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸ਼ਨੀਵਾਰ ਸ਼ਾਮ 7 ਵਜੇ ਬੋਰਵੈੱਲ ‘ਚ ਡਿੱਗੇ ਸੁਰੇਸ਼ ਨੂੰ NDRF ਦੀ ਟੀਮ ਅਜੇ ਤੱਕ ਬਾਹਰ ਨਹੀਂ ਕੱਢ ਸਕੀ। ਸੁਰੇਸ਼ 40 ਘੰਟਿਆਂ ਤੋਂ ਬੋਰਵੈੱਲ ਵਿੱਚ ਫਸਿਆ ਹੋਇਆ ਹੈ। ਬਚਾਅ ਕਾਰਜ ਵਿੱਚ ਸਭ ਤੋਂ ਵੱਡੀ ਰੁਕਾਵਟ ਨੇੜੇ ਸਥਿਤ ਇੱਕ ਪਾਣੀ ਨਾਲ ਭਰਿਆ ਛੱਪੜ ਬਣ ਰਿਹਾ ਹੈ।

ਨਰਮ ਮਿੱਟੀ ਹੋਣ ਕਾਰਨ ਮਿੱਟੀ ਵਾਰ-ਵਾਰ ਹੇਠਾਂ ਡਿੱਗ ਰਹੀ ਹੈ। ਇਸ ਕਾਰਨ ਜ਼ਿਆਦਾ ਸਮਾਂ ਲੱਗ ਰਿਹਾ ਹੈ। 4 ਤੋਂ 5 ਜੇਸੀਬੀ ਮਸ਼ੀਨਾਂ ਲਗਾਤਾਰ ਮਿੱਟੀ ਕੱਢ ਰਹੀਆਂ ਹਨ। ਹੁਣ ਤੱਕ 120 ਦੇ ਕਰੀਬ ਟਿੱਪਰ ਮਿੱਟੀ ਕੱਢ ਚੁੱਕੇ ਹਨ। NHAI ਅਤੇ NDRF ਦੀਆਂ ਟੀਮਾਂ ਲਗਾਤਾਰ ਸੁਰੇਸ਼ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਸੁਰੇਸ਼ ਨੂੰ ਬਾਹਰ ਕੱਢਣ ‘ਚ ਕਈ ਘੰਟੇ ਹੋਰ ਲੱਗ ਸਕਦੇ ਹਨ।

ਟੀਮ ਨੂੰ ਰਣਨੀਤੀ ਬਦਲਣੀ ਪਵੇਗੀ
ਛੱਪੜ ਕਾਰਨ ਐਨਡੀਆਰਐਫ ਦੀ ਟੀਮ ਨੂੰ ਆਪਣੇ ਬਚਾਅ ਕਾਰਜਾਂ ਦੀ ਰਣਨੀਤੀ ਵਾਰ-ਵਾਰ ਬਦਲਣੀ ਪੈਂਦੀ ਹੈ। ਇਸ ਤੋਂ ਪਹਿਲਾਂ ਦੇਰ ਰਾਤ ਸੂਚਨਾ ਮਿਲੀ ਸੀ ਕਿ ਐੱਨ.ਡੀ.ਆਰ.ਐੱਫ. ਦੀ ਟੀਮ ਸੁਰੇਸ਼ ਦੇ ਨੇੜੇ ਪਹੁੰਚ ਗਈ ਸੀ ਅਤੇ ਉਸ ਨੂੰ ਬਚਾਉਣ ਵਾਲੀ ਸੀ, ਪਰ ਫਿਰ ਪਤਾ ਲੱਗਾ ਕਿ ਟੀਮ ਉਸ ਨੂੰ ਬਚਾ ਨਹੀਂ ਸਕੀ। ਬੀਤੀ ਸ਼ਾਮ ਵੀ ਅਜਿਹੀ ਐਂਬੂਲੈਂਸ ਤਿਆਰ ਕੀਤੀ ਗਈ ਸੀ, ਜਿਸ ਨੂੰ ਹੁਣ ਐਨਡੀਆਰਐਫ ਦੀ ਟੀਮ ਬਾਹਰ ਲਿਆਉਣ ਵਾਲੀ ਹੈ, ਪਰ ਮਸ਼ੀਨ ਵਿਚਾਲੇ ਹੀ ਖਰਾਬ ਹੋਣ ਕਾਰਨ ਆਪ੍ਰੇਸ਼ਨ ਠੰਡਾ ਪੈ ਗਿਆ।