ਅਹਿਮ ਖਬਰ : ਡੇਰਾ ਬਿਆਸ ਮੁਖੀ 4, 11 ਤੇ 18 ਦਸੰਬਰ ਨੂੰ ਕਰਨਗੇ ਸਤਿਸੰਗ

0
259

ਬਿਆਸ। ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਕੋਰੋਨਾ ਕਾਲ ਦੌਰਾਨ ਡੇਰਾ ਬਿਆਸ ਵੱਲੋਂ ਭਾਰਤ ਵਿੱਚ ਸਤਿਸੰਗ ਪ੍ਰੋਗਰਾਮ ਰੱਦ ਕੀਤੇ ਜਾ ਚੁੱਕੇ ਸਨ ਪਰ ਹੁਣ ਡੇਰਾ ਪ੍ਰਬੰਧਕਾਂ ਵੱਲੋਂ ਜਿੱਥੇ ਕੋਵਿਡ ਦੀਆਂ ਪਾਬੰਦੀਆਂ ਨੂੰ ਖ਼ਤਮ ਕਰ ਦਿਤਾ ਗਿਆ ਹੈ। ਪ੍ਰਬੰਧਕਾਂ ਵੱਲੋਂ ਦਸੰਬਰ ਮਹੀਨੇ ਵਿੱਚ ਆਯੋਜਿਤ ਸਤਿਸੰਗ ਦੀ ਸਮਾਂ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਪ੍ਰਬੰਧਕਾਂ ਵੱਲੋਂ ਜਾਰੀ ਸੂਚੀ ਅਨੁਸਾਰ 4, 11 ਤੇ 18 ਦਸੰਬਰ ਦਿਨ ਐਤਵਾਰ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਸਵੇਰੇ 10 ਵਜੇ ਸਤਿਸੰਗ ਦਾ ਆਯੋਜਨ ਕੀਤਾ ਜਾਵੇਗਾ । ਇਸ ਤੋਂ ਇਲਾਵਾ ਡੇਰੇ ਵਿੱਚ ਬਜ਼ੁਰਗਾਂ ਲਈ ਦਰਸ਼ਨ, ਸੇਵਾ, ਪ੍ਰਸ਼ਾਦ ਹੋਰ ਪ੍ਰੋਗਰਾਮਾਂ ਸਬੰਧੀ ਵੀ ਛੋਟ ਦਿੱਤੀ ਗਈ ਹੈ।