ਜਲੰਧਰ – ਲੱਛਣ ਹਨ ਤਾਂ ਇਨ੍ਹਾਂ 16 ਹਸਪਤਾਲਾਂ ਤੋਂ ਸਿਰਫ਼ 250 ਰੁਪਏ ‘ਚ ਕਰਵਾ ਸਕਦੇ ਹੋ ਕੋਰੋਨਾ ਟੈਸਟ

0
1565


ਜਲੰਧਰ . ਜੇਕਰ ਤੁਹਾਨੂੰ ਕੋਰੋਨਾ ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਘਬਰਾਉਣ ਵਾਲੀ ਕੋਈ ਗੱਲ ਨਹੀੰ। ਹੁਣ ਜਲੰਧਰ ਦੇ 16 ਹਸਪਤਾਲਾਂ ਅਤੇ ਲੈਬ ਤੋਂ ਸਿਰਫ 250 ਰੁਪਏ ਵਿੱਚ ਟੈਸਟ ਕਰਵਾ ਕੇ ਆਪਣਾ ਸ਼ੱਕ ਦੂਰ ਕੀਤਾ ਜਾ ਸਕਦਾ ਹੈ।

ਜਲੰਧਰ ਪ੍ਰਸ਼ਾਸਨ ਵੱਲੋਂ 16 ਹਸਪਤਾਲਾਂ ਅਤੇ ਲੈਬਜ਼ ਨੂੰ ਮੁਫਟ ਟੈਸਟ ਕਿੱਟਾਂ ਦਿੱਤੀਆਂ ਗਈਆਂ ਹਨ। ਇੱਹ ਹਸਪਤਾਲ ਜਾਂ ਲੈਬ ਵੱਧ ਤੋਂ ਵੱਧ 250 ਰੁਪਏ ਲੈ ਸਕਦੇ ਹਨ। ਇੱਥੇ ਐਂਟੀਜਨ ਟੈਸਟ ਹੋਵੇਗਾ ਜਿਸ ਦੀ ਰਿਪੋਰਟ ਅੱਧੇ ਘੰਟੇ ਵਿੱਚ ਹੀ ਜਾਵੇਗੀ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਟੈਸਟਿੰਗ ਲਈ ਲੋਕਾਂ ਨੂੰ ਸਮਝਾਉਣ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਥੋੜੇ ਦਿਨਾਂ ਵਿੱਚ ਹੀ 1022 ਵਿਅਕਤੀਆਂ ਨੇ 16 ਸੂਚੀਬੱਧ ਹਸਪਤਾਲਾਂ ਵਿੱਚ ਸਿਰਫ 250 ਰੁਪਏ ਵਿੱਚ ਰੈਪਿਡ ਐਂਟੀਜਨ ਟੈਸਟ ਕਰਵਾਏ ਹਨ। ਜੇਕਰ ਤੁਹਾਨੂੰ ਵੀ ਬੁਖਾਰ, ਖੰਘ ਜਾਂ ਜ਼ੁਕਾਮ ਵਰਗੀ ਸ਼ਿਕਾਇਤ ਹੈ ਤਾਂ ਤੁਰੰਤ ਜਾਂਚ ਕਰਵਾਉਣ।
ਡੀਸੀ ਨੇ ਕਿਹਾ- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਵਿਖੇ 11 ਨਿੱਜੀ ਹਸਪਤਾਲਾਂ, ਦੋ ਡਾਇਗਨੌਸਟਿਕ ਸੈਂਟਰਾਂ ਅਤੇ ਤਿੰਨ ਲੈਬਾਂ ਨੂੰ 2625 ਰੈਪਿਡ ਐਂਟੀਜਨ ਕਿੱਟਾਂ ਦਿੱਤੀਆਂ ਗਈਆਂ ਹਨ। ਇੱਥੇ 1022 ਟੈਸਟਾਂ ਵਿਚੋਂ 138 ਪੋਜ਼ੀਟਿਵ ਮਾਮਲੇ ਸਾਹਮਣੇ ਆਏ ਹਨ।

ਇਨ੍ਹਾਂ ਹਸਪਤਾਲਾਂ ‘ਚ ਕਰਵਾਓ ਟੈਸਟ

ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਪਿਮਜ਼)
ਟੈਗੋਰ ਹਸਪਤਾਲ
ਮਿਲਟਰੀ ਹਸਪਤਾਲ
ਪ੍ਰਾਈਮ ਡਾਇਗਨੋਸਟਿਕ
ਜੌਹਲ ਹਸਪਤਾਲ
ਅਕੂਰਾ ਡਾਇਗਨੌਸਟਿਕਸ
ਅਲਫ਼ਾ ਕਲੀਨਿਕਲ ਲੈਬ
ਮੈਟਰੋ ਹਸਪਤਾਲ
ਅਰਮਾਨ ਹਸਪਤਾਲ
ਅਸ਼ੋਅਰ ਪੈਥ ਲੈਬ
ਨਿਊ ਰੂਬੀ ਹਸਪਤਾਲ
ਜੋਸ਼ੀ ਹਸਪਤਾਲ
ਰਣਜੀਤ ਹਸਪਤਾਲ
ਡਾ. ਰੂਬੀ ਪਥ ਲੈਬ
ਸਟੇਸ਼ਨ ਹੈਲਥ ਆਰਗੇਨਾਈਜ਼ੇਸ਼ਨ, ਜਲੰਧਰ ਛਾਉਣੀ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕਿੱਟਾਂ ਸਿਹਤ ਵਿਭਾਗ ਵੱਲੋਂ ਇਨ੍ਹਾਂ ਸੰਸਥਾਵਾਂ ਨੂੰ ਮੁਫਤ ਮੁਹੱਈਆ ਕਰਵਾਈਆਂ ਗਈਆਂ ਹਨ। ਇਨ੍ਹਾਂ ਸੰਸਥਾਵਾਂ ਨੇ ਖ਼ੁਦ ਲੋਕਾਂ ਦੇ ਟੈਸਟ ਕਰਨ ਦੀ ਆਪਣੀ ਇੱਛਾ ਪ੍ਰਗਟਾਈ ਸੀ। ਇਹ ਨਿੱਜੀ ਹਸਪਤਾਲ/ਲੈਬ ਵੱਧ ਤੋਂ ਵੱਧ ਇੱਕ ਮਰੀਜ਼ ਤੋਂ ਟੈਸਟ ਦੇ 250 ਰੁਪਏ ਲੈ ਸਕਦੇ ਹਨ।

ਡੀਸੀ ਨੇ ਦੱਸਿਆ ਕਿ ਜੇਕਰ ਇਨ੍ਹਾਂ ਹਸਪਤਾਲਾਂ ਜਾਂ ਲੈਬਜ਼ ਵਾਲੇ ਰੈਪਿਡ ਐਂਟੀਜਨ ਟੈਸਟ ਦੇ ਜਿਆਦਾ ਪੈਸੇ ਮੰਗਦੇ ਹਨ ਤਾਂ 0181-2224417 ‘ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

(News Updates : ਜਲੰਧਰ ਦੀ ਹਰ ਖਬਰ ਦਾ ਅਪਡੇਟ ਮੋਬਾਇਲ ‘ਤੇ ਮੰਗਵਾਓ।
ਟੈਲੀਗ੍ਰਾਮ ਐਪ : https://t.me/Jalandharbulletin
ਵਟਸਐਪ :