9 ਤੱਕ ਯੂਨੀਵਰਸਿਟੀ-ਕਾਲਜ ਖੋਲ੍ਹਣ ਸੰਬੰਧੀ ਕੋਈ ਨੋਟਿਸ ਨਾ ਆਇਆ ਤਾਂ ਖੁਦ ਖੋਲ੍ਹਾਗੇ ਆਪਣੀਆਂ ਕਲਾਸਾਂ : ਸਟੂਡੈਂਟਸ ਯੂਨੀਅਨ, ਸੁਣੋ ਹੋਰ ਕੀ ਕਹਿਣਾ ਹੈ ਬੱਚਿਆਂ ਦਾ

0
2221

ਜਲੰਧਰ | ਕੋਰੋਨਾ ਕਰਕੇ ਪਿਛਲੇ ਅੱਠ ਮਹੀਨਿਆਂ ਤੋਂ ਯੂਨੀਵਰਸਿਟੀਆਂ-ਕਾਲਜ ਬੰਦ ਹਨ। ਹੁਣ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਵਿਦਿਆਰਥੀਆਂ ਨੇ ਯੂਨਵਰਿਸਟੀਆਂ ਤੇ ਕਾਲਜਾਂ ਅੱਗੇ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਹਨ। ਵਿਦਿਆਰਥੀ ਯੂਨੀਅਨ #SFI, #PSU_LALKAR, #AISF, #PSU ਦੇ ਸਾਂਝੇ ਮੋਰਚੇ ਵੱਲੋਂ ਪੂਰਨ ਤੌਰ ‘ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੀਐਸਯੂ ਨੇ ਖਾਲਸਾ ਕਾਲਜ ਜਲੰਧਰ ਅੱਗੇ ਤਿੰਨ ਦਿਨਾਂ ਤੋਂ ਧਰਨਾ ਲਾਇਆ ਹੋਇਆ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਤਾਂ ਡੀਨ ਅਕਾਦਮਿਕ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਨ ਤੋਂ ਬਾਅਦ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ, ਉਸ ਮੀਟਿੰਗਾ ਵਿਚੋਂ ਵੀ ਕੋਈ ਹੱਲ ਨਹੀਂ ਨਿਕਲਿਆ।

ਹੁਣ ਵਿਦਿਆਰਥੀ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜੇ ਯੂਨੀਵਰਸਿਟੀ ਪ੍ਰਸ਼ਾਸਨ ਯੂਨੀਵਰਸਿਟੀ-ਕਾਲਜ ਖੋਲ੍ਹਣ ਬਾਰੇ ਦੋ ਦਿਨਾਂ ਅੰਦਰ ਕੋਈ ਲਿਖਤੀ ਨੋਟਿਸ ਨਹੀਂ ਦਿੰਦਾ ਤਾਂ 9 ਨਵੰਬਰ, ਦਿਨ ਸੋਮਵਾਰ ਨੂੰ ਗਰੈਜੂਏਸ਼ਨ ਤੇ ਮਾਸਟਰ ਡਿਗਰੀ ਦੇ ਵਿਦਿਆਰਥੀਆਂ ਖੁਦ ਲਾਇਬ੍ਰੇਰੀ, ਕਲਾਸ ਰੂਮ ਤੇ ਹੋਸਟਲ ਖੋਲ੍ਹਣਗੇ। ਯੂਨੀਅਨ ਦੇ ਨੁੰਮਾਇਦਿਆਂ ਦਾ ਵਿਦਿਆਰਥੀਆਂ ਦਾ ਕਹਿਣਾ ਹੈ ਕਿ 9 ਨਵੰਬਰ ਨੂੰ ਵੱਧ ਤੋਂ ਵੱਧ ਗਿਣਤੀ ‘ਚ ਯੂਨੀਵਰਸਿਟੀ ਪਹੁੰਚ ਕੇ ਹੋਸਟਲ, ਲਾਇਬ੍ਰੇਰੀ ਤੇ ਕਲਾਸ ਰੂਮ ਤੇ ਆਪਣੇ ਹੱਕ ਮੁੜ ਖੋਲ੍ਹਿਆ ਜਾਵੇ।

ਕੀ ਕਾਰਨ ਹੈ ਵਿਦਿਆਰਥੀ ਵਿਦਰੋਹ ਦਾ

ਵਿਦਿਆਰਥੀਆਂ (ਕਮਲਦੀਪ ਜਲੂਰ, ਵਿਪਨ ਵਰਿਆਣਾ, ਵਰਿੰਦਰ, ਜਸਵਿੰਦਰ ਜੱਸੀ) ਦਾ ਕਹਿਣਾ ਹੈ ਕਿ ਕੋਰੋਨਾ ਦਾ ਤਾਂ ਬਹਾਨਾ ਹੈ ਸਾਡੀ ਪੜ੍ਹਾਈ ਜਾਣ ਕੇ ਖਰਾਬ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਮਾਲ, ਰੈਸਟੋਰੈਂਟ, ਸਿਨੇਮਾ ਘਰ ਤੇ ਸਕੂਲ ਖੁੱਲ੍ਹ ਸਕਦੇ ਹਨ, ਫਿਰ ਯੂਨੀਵਰਸਿਟੀ ਤੇ ਕਾਲਜ ਖੋਲ੍ਹਣ ਵਿਚ ਕੀ ਪਰੇਸ਼ਾਨੀ ਆ ਰਹੀ ਹੈ। ਵਿਦਿਆਰਥੀਆਂ ਨੇ ਅੱਗੇ ਕਿਹਾ ਕਿ ਆਨਲਾਇਨ ਪੜ੍ਹਾਈ ਨਿੱਜੀ ਕਰਨ ਵੱਲ ਲਿਜਾ ਸਕਦਾ ਹੈ। ਵਿਦਿਆਰਥੀ ਦਾ ਕਹਿਣਾ ਹੈ ਕਿ ਵਿਦਿਆਰਥੀ ਵਰਗ ਜਾਗਦਾ ਤੇ ਚੇਤਨ ਵਰਗ ਹੈ, ਜਿਸ ਨੇ ਜਾਮੀਆ ਯੂਨਵਰਸਿਟੀ ਅੱਗੇ ਲੱਗੇ ਧਰਨਾ ਵਿਚ ਪੂਰਾ ਸਹਿਯੋਗ ਕੀਤਾ ਸੀ। ਇਸ ਕਰਕੇ ਹੀ ਸਰਕਾਰਾਂ ਵੱਡੇ ਅਦਾਰੇ ਨਹੀਂ ਖੋਲ੍ਹ ਰਹੀਆਂ ਕਿ ਵਿਦਿਆਰਥੀ ਉਹਨਾਂ ਨੂੰ ਸਵਾਲ ਕਰਨ।

https://www.facebook.com/kamal.jaloor/videos/2783335768606051