ਪੰਜਾਬੀ ਗਾਇਕ A-KAY ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ

0
4031

ਚੰਡੀਗੜ੍ਹ, 28 ਨਵੰਬਰ | ਪੰਜਾਬ ਵਿਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਪੰਜਾਬੀ ਗਾਇਕ ਏ-ਕੇ (A -Kay) ਵੀ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਏ-ਕੇ ਦੇ ਵਿਆਹ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
A-Kay ਦੇ ਵਿਆਹ ਵਿਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਕਲਾਕਾਰਾਂ ਨੇ ਸ਼ਿਰਕਤ ਕੀਤੀ, ਜਿਸ ਵਿਚ ਨਿੰਜਾ, ਖਾਨ ਸਾਹਬ ਅਤੇ ਹੋਰ ਸਿਤਾਰੇ ਸ਼ਾਮਲ ਹਨ। ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟਾਂ ਵੀ ਸਾਂਝੀਆਂ ਕੀਤੀਆਂ ਅਤੇ ਵਿਆਹ ਦੀਆਂ ਵਧਾਈਆਂ ਦਿੱਤੀਆਂ।

ਇਕ ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਏ-ਕੇ ਲਾੜੇ ਦੇ ਪਹਿਰਾਵੇ ‘ਚ ਨਜ਼ਰ ਆ ਰਿਹਾ ਹੈ। ਨਵ-ਵਿਆਹੁਤਾ ਜੋੜਾ ਸਟੇਜ ‘ਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ ਅਤੇ ਗਾਇਕ ਨੇ ਆਪਣੀ ਪਤਨੀ ਲਈ ਇਕ ਖਾਸ ਗੀਤ ਵੀ ਗਾਇਆ ਹੈ।

ਦੱਸ ਦਈਏ ਕਿ A-Kay ਪੰਜਾਬੀ ਗਾਇਕੀ ਇੰਡਸਟਰੀ ਵਿਚ ਇਕ ਪ੍ਰਸਿੱਧ ਚਿਹਰਾ ਹੈ, ਜਿਸ ਨੇ ‘ਜੌਰਡਨ ਦੇ ਸ਼ੂਜ਼ ਪੈਰਾਂ ਵਿਚ, ਮੁੰਡਾ ਆਈਫੋਨ ਵਰਗਾ, ਦਿ ਲੋਸਟ ਲਾਈਫ, ਬ੍ਰਾਊਨ ਬੁਆਏ ਸਮੇਤ ਕਈ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।