ਆਯੂਸ਼ਮਾਨ ਕਾਰਡ ਰਾਹੀਂ ਇਲਾਜ ਦੌਰਾਨ ਜੇਕਰ ਪ੍ਰਾਈਵੇਟ ਹਸਪਤਾਲ ਨੇ ਲਏ ਹੋਣ ਜਿਆਦਾ ਪੈਸੇ ਤਾਂ ਵਿਜੀਲੈਂਸ ਨੂੰ ਇੰਝ ਕਰੋ ਸ਼ਿਕਾਇਤ

0
3040

ਜਲੰਧਰ | ਆਯੂਸ਼ਮਾਨ ਕਾਰਡ ਰਾਹੀਂ ਗਰੀਬਾਂ ਦੇ ਇਲਾਜ ਦੌਰਾਨ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੀਤੀ ਠੱਗੀ ਦੀ ਜਾਂਚ ਵਿਜੀਲੈਂਸ ਦੇ ਜਲੰਧਰ ਰੇਂਜ ਦਫਤਰ ਵਿੱਚ ਕੀਤੀ ਜਾ ਰਹੀ ਹੈ।

ਵਿਜੀਲੈਂਸ ਦੇ ਜਲੰਧਰ ਰੇਂਜ ਦੇ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅਸੀਂ ਨਿੱਜੀ ਹਸਪਤਾਲਾਂ ਦੀ ਜਾਂਚ ਕਰ ਰਹੇ ਹਾਂ। ਜੇਕਰ ਕੋਈ ਪੀੜਤ ਹੈ ਤਾਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਜਾਵੇਗਾ।

ਕਿਹੋ ਜਿਹੇ ਮਾਮਲੇ ਦੀ ਕਰਵਾਈ ਜਾ ਸਕਦੀ ਹੈ ਸ਼ਿਕਾਇਤ

  • ਜੇਕਰ ਇਲਾਜ ਕਰਨ ਵੇਲੇ ਵਾਧੂ ਪੈਸੇ ਵਸੂਲੇ ਗਏ ਹੋਣ, ਕਿਉਂਕਿ ਇਹ ਕੈਸ਼ਲੈਸ ਸਿਹਤ ਬੀਮਾ ਯੋਜਨਾ ਹੈ
  • ਜੇਕਰ ਤੁਸੀਂ ਇਲਾਜ ਇੱਕ ਮਰੀਜ ਦਾ ਕਰਵਾਇਆ ਹੋਵੇ ਅਤੇ ਹਸਪਤਾਲ ਵਾਲਿਆਂ ਨੇ ਕਾਰਡ ਕਈ ਮੈਂਬਰਾਂ ਦੇ ਲਏ ਹੋਣ
  • ਇਲਾਜ ਦੌਰਾਨ ਹਸਪਤਾਲ ਨੇ ਤੁਹਾਡੇ ਕਾਰਡ ਰਾਹੀਂ ਕਿਸੇ ਹੋਰ ਦਾ ਇਲਾਜ ਕੀਤਾ ਹੋਵੇ
  • ਜੇਕਰ ਤੁਸੀਂ ਅਜਿਹੀ ਕਿਸੇ ਪ੍ਰੇਸ਼ਾਨੀ ਦੇ ਸ਼ਿਕਾਰ ਹੋਏ ਹੋ ਤਾਂ ਇਸ ਦੀ ਸ਼ਿਕਾਇਤ ਵਿਜੀਲੈਂਸ ਡੀਐਸਪੀ ਵਿਜੀਲੈਂਸ 95929-61117 ਅਤੇ 75891-32001 ਉੱਤੇ ਸ਼ਿਕਾਇਤ ਦਿੱਤੀ ਜਾ ਸਕਦੀ ਹੈ। ਵਿਜੀਲੈਂਸ ਬਿਊਰੋ ਦਾ ਟੋਲ ਫ੍ਰੀ ਨੰਬਰ 1800-1800-1000 ਹੈ। ਇਸ ਉੱਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।