ਪਤੀ ਨੇ ਦਾਜ ਲੈਣ ਤੋਂ ਕੀਤਾ ਇਨਕਾਰ ਤਾਂ ਪਤਨੀ ਨੇ ਫੜੀ ਜ਼ਿੱਦ, ”ਸਾਮਾਨ ਲੈ ਕੇ ਹੀ ਜਾਵਾਂਗੀ ਸਹੁਰੇ ਘਰ”

0
732

ਭੋਪਾਲ | ਮੱਧ ਪ੍ਰਦੇਸ਼ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਵਿਆਹ ਤੋਂ ਬਾਅਦ ਦਾਜ ‘ਚ ਮਿਲਿਆ ਸਾਮਾਨ ਨਾ ਲੈਣ ਕਾਰਨ ਲਾੜੀ ਨੇ ਆਪਣੇ ਸਹੁਰੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ। ਉਹ 3 ਮਹੀਨਿਆਂ ਤੋਂ ਆਪਣੇ ਨਾਨਕੇ ਘਰ ਬੈਠੀ ਹੈ।

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਸਥਿਤ ਪੌਸ਼ ਅਰੇਰਾ ਕਾਲੋਨੀ ਵਿੱਚ ਰਹਿਣ ਵਾਲੇ ਇਸ ਜੋੜੇ ਦਾ ਵਿਆਹ 14 ਫਰਵਰੀ 2021 ਨੂੰ ਹੋਇਆ ਸੀ। ਵਿਆਹ ‘ਚ ਲੜਕੀ ਦੇ ਮਾਪਿਆਂ ਨੇ ਲਾੜੇ ਨੂੰ ਕਾਰ ਤੇ ਹੋਰ ਕੀਮਤੀ ਸਾਮਾਨ ਦਿੱਤਾ, ਹਾਲਾਂਕਿ ਲੜਕੀ ਦੇ ਸਹੁਰੇ ਵਾਲਿਆਂ ਨੇ ਸਾਮਾਨ ਲੈਣ ਤੋਂ ਇਨਕਾਰ ਕਰ ਦਿੱਤਾ।

ਹੁਣ ਲੜਕੇ ਦੀ ਪਤਨੀ ਇਸ ਜ਼ਿੱਦ ‘ਤੇ ਅੜੀ ਹੋਈ ਹੈ ਕਿ ਉਹ ਦਾਜ ‘ਚ ਮਿਲਿਆ ਸਾਮਾਨ ਲੈ ਕੇ ਆਪਣੇ ਘਰ ਜਾਵੇਗੀ। ਇਸੇ ਜ਼ਿੱਦ ਵਿੱਚ ਲੜਕੀ 3 ਮਹੀਨਿਆਂ ਤੋਂ ਆਪਣੇ ਨਾਨਕੇ ਘਰ ਬੈਠੀ ਹੈ। ਹੁਣ ਪਤੀ ਨੇ ਨਾਰਾਜ਼ ਪਤਨੀ ਨੂੰ ਘਰ ਲਿਆਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਪਤੀ ਨੇ ਹਿੰਦੂ ਮੈਰਿਜ ਐਕਟ ਦੀ ਧਾਰਾ 9 ਤਹਿਤ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ‘ਤੇ ਅਦਾਲਤ ‘ਚ ਸੁਣਵਾਈ ਚੱਲ ਰਹੀ ਹੈ।

ਪਤੀ ਨੇ ਦਲੀਲ ਦਿੱਤੀ ਕਿ ਘਰ ਵਿੱਚ ਸਾਮਾਨ ਰੱਖਣ ਲਈ ਕੋਈ ਥਾਂ ਨਹੀਂ ਹੈ ਤੇ ਉਸ ਨੇ ਆਪਣੀ ਪਤਨੀ ਨੂੰ ਵੀ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਮੰਨਣ ਲਈ ਤਿਆਰ ਨਹੀਂ ਸੀ। ਇਸ ਦੇ ਨਾਲ ਹੀ ਲੜਕੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਜਵਾਈ ਨੂੰ ਦਾਜ ਨਹੀਂ ਸਗੋਂ ਆਪਣੀ ਖੁਸ਼ੀ ਨਾਲ ਸਾਮਾਨ ਦੇ ਰਹੇ ਹਨ।

ਲੜਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਹੀ ਬੇਟੀ ਹੈ ਤੇ ਉਹ ਚਾਹੁੰਦੇ ਸਨ ਕਿ ਵਿਆਹ ‘ਚ ਹਰ ਤਰ੍ਹਾਂ ਦਾ ਸਾਮਾਨ ਦਿੱਤਾ ਜਾਵੇ। ਉਸ ਨੇ ਦੱਸਿਆ ਕਿ ਜਵਾਈ ਨੇ ਕੋਈ ਮੰਗ ਨਹੀਂ ਕੀਤੀ। ਹਾਲਾਂਕਿ ਕੌਂਸਲਰ ਨੇ ਦੋਵਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ।

ਕੌਂਸਲਰ ਨੇ ਲੜਕੇ ਨੂੰ ਸਮਝਾਇਆ ਕਿ ਉਹ ਸਹੁਰੇ ਘਰੋਂ ਮਿਲੇ ਸਾਮਾਨ ਨੂੰ ਦਾਜ ਨਾ ਸਮਝਣ ਕਿਉਂਕਿ ਤੁਸੀਂ ਕੋਈ ਮੰਗ ਨਹੀਂ ਕੀਤੀ, ਇਸ ਲਈ ਲੜਕੀ ਦੇ ਪਰਿਵਾਰ ਵਾਲੇ ਆਪਣੀ ਖੁਸ਼ੀ ਨਾਲ ਇਹ ਚੀਜ਼ਾਂ ਦੇ ਰਹੇ ਹਨ, ਉਨ੍ਹਾਂ ਨੂੰ ਇਸ ਖੁਸ਼ੀ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ