ਜ਼ੀਰਕਪੁਰ ‘ਚ ਹੋਟਲ ਮੈਨੇਜਰ ਦਾ ਕ.ਤਲ, ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸਾਥੀ ਨੇ ਮਾਰਿਆ

0
724

ਚੰਡੀਗੜ੍ਹ, 29 ਦਸੰਬਰ | ਇਥੋਂ ਇਕ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਮੋਹਾਲੀ ਦੇ ਜ਼ੀਰਕਪੁਰ ‘ਚ ਹੋਟਲ ਚਲਾ ਰਹੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਕਤਲ ਉਸਦੇ ਸਾਥੀ ਨੇ ਹੀ ਕੀਤਾ ਹੈ। ਦੋਵਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋ ਗਿਆ ਸੀ। ਪੁਲਿਸ ਨੇ ਇਕ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਮ੍ਰਿਤਕ ਦੀ ਪਛਾਣ ਸ਼ਿਵਮ 24 ਸਾਲ ਵਾਸੀ ਅਯੁੱਧਿਆ ਵਜੋਂ ਹੋਈ ਹੈ। ਉਕਤ ਮੁਲਜ਼ਮ ਉਸ ਦਾ ਸਾਥੀ ਗੌਤਮ ਦੱਸਿਆ ਜਾ ਰਿਹਾ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਸ਼ਿਵਮ ਅਤੇ ਮੁਲਜ਼ਮ ਗੌਤਮ ਨੇ ਮਿਲ ਕੇ ਜ਼ੀਰਕਪੁਰ ਵਿਚ ਇਕ ਹੋਟਲ ਠੇਕੇ ਉੱਤੇ ਲਿਆ ਸੀ। ਦੋਵੇਂ ਸਾਥੀ ਹੋਟਲ ਚਲਾ ਰਹੇ ਸਨ ਪਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਚੱਲ ਰਿਹਾ ਸੀ। ਇਸ ਲਈ ਗੌਤਮ ਬਦਲਾ ਲੈਣ ਲਈ ਸ਼ਿਵਮ ‘ਤੇ ਹਮਲਾ ਕਰਦਾ ਹੈ।

ਪੁਲਿਸ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਆਪਣੇ ਚਾਰ ਹੋਰ ਸਾਥੀਆਂ ਨਾਲ ਹੋਟਲ ਪਹੁੰਚਿਆ ਸੀ। ਉਥੇ ਉਸ ਨੇ ਸ਼ਿਵਮ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੇ ਮ੍ਰਿਤਕ ‘ਤੇ 4-5 ਵਾਰ ਹਮਲਾ ਕੀਤਾ। ਪੁਲਿਸ ਮਾਮਲੇ ਦੇ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਵੇਖੋ ਵੀਡੀਓ