ਲੁਧਿਆਣਾ ‘ਚ ਤੇਜ਼ ਰਫਤਾਰ ਕਾਰ ਚਲਾ ਰਹੀ ਕੁੜੀ ਨੇ ਮਚਾਇਆ ਤਾਂਡਵ, ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਮਾਰੀ ਜ਼ਬਰਦਸਤ ਟੱਕਰ

0
1434

ਲੁਧਿਆਣਾ | ਜੱਵਦੀ ਇਲਾਕੇ ‘ਚ ਤੇਜ਼ ਰਫਤਾਰ ਕਾਰ ਚਾਲਕ ਨੇ  ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਇੰਨੀ ਜ਼ਬਰਦਸਤ ਢੰਗ ਨਾਲ ਹਿੱਟ ਕੀਤਾ ਕਿ ਦੋਵੇਂ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਇੰਨਾ ਹੀ ਬਸ ਨਹੀਂ ਲੜਕੀ ਦੀ ਕਰੇਟਾ ਕਾਰ ਇੰਨੀ ਤੇਜ਼ ਸੀ, ਉਸ ਨੇ ਸੜਕ ‘ਤੇ ਖੜ੍ਹੀਆਂ ਕਈ ਐਕਟੀਵਾਂ ਨੂੰ ਵੀ ਹਿੱਟ ਕੀਤਾ।

ਮੌਕੇ ‘ਤੇ ਲੋਕਾਂ ਨੇ ਜ਼ਖਮੀ ਹੋਏ ਨੌਜਵਾਨਾਂ ਨੂੰ ਸਥਾਨਕ ਹਸਪਤਾਲ ‘ਚ ਪਹੁੰਚਾਇਆ ਅਤੇ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਲੜਕੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਇਸ ਸਬੰਧੀ ਪੁਲਿਸ ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਪਰ ਸੀਸੀਟੀਵੀ ਦੀ ਫੁਟੇਜ ਸਾਹਮਣੇ ਆਈ ਹੈ, ਜਿਸ ‘ਚ ਕਾਰ ਚਾਲਕਾ ਬਹੁਤ ਤੇਜ਼ੀ ਨਾਲ ਕਾਰ ਨੂੰ ਕਰਾਸ ਕਰ ਰਹੀ ਹੈ।