ਚੰਗੀ ਖਬਰ : ਆਉਣ ਵਾਲੇ ਮਹੀਨਿਆਂ ‘ਚ ਘਟੇਗੀ ਮਹਿੰਗਾਈ, ਵਿੱਤ ਮੰਤਰਾਲੇ ਦੀ ਰਿਪੋਰਟ ‘ਚ ਅਨੁਮਾਨ

0
816

ਨਵੀਂ ਦਿੱਲੀ | ਦੁਨੀਆ ਭਰ ‘ਚ ਮਹਿੰਗਾਈ ਚਰਮ ਸੀਮਾ ‘ਤੇ ਹੈ ਤੇ ਕਈ ਦੇਸ਼ਾਂ ਦੀ ਵਿੱਤੀ ਹਾਲਤ ਖਰਾਬ ਹੋ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਭਾਰਤ ‘ਚ ਆਗਾਮੀ ਮਹੀਨਿਆਂ ‘ਚ ਮਹਿੰਗਾਈ ਘੱਟ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ । ਵਿੱਤ ਮੰਤਰਾਲਿਆ ਦੀ ਹਾਲ ਹੀ ‘ਚ ਰਿਪੋਰਟ ਮੁਤਾਬਕ ਖਰੀਫ ਦੀ ਫਸਲ ਦੇ ਆਗਮਨ ਤੇ ਸੰਸਾਰਿਕ ਪੱਧਰ ‘ਤੇ ਕਈ ਜਿਣਸਾਂ ਦੇ ਭਾਅ ਘੱਟ ਹੋਣ ਨਾਲ ਮਹਿੰਗਾਈ ਦਰ ‘ਚ ਕਮੀ ਆਵੇਗੀ ਤੇ ਸੰਸਾਰਿਕ ਸੁਸਤੀ ਦੀ ਵਜ੍ਹਾ ਨਾਲ ਕਈ ਉਦਯੋਗਿਕ ਜਿਣਸਾਂ ਦੀ ਕੀਮਤਾਂ ‘ਚ ਕਮੀ ਆਈ ਹੈ ਤੇ ਵਸਤੂਆਂ ਦੀ ਉਤਪਾਦਨ ਲਾਗਤ ਘੱਟ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਇਸਦਾ ਫਾਇਦਾ ਆਮ ਲੋਕਾਂ ਨੂੰ ਮਿਲੇਗਾ।

ਸਰਕਾਰ ਵਲੋਂ ਵੀ ਕਈ ਜ਼ਰੂਰੀ ਚੀਜ਼ਾਂ ਦੇ ਆਯਾਤ ‘ਤੇ ਲੱਗੇ ਬੈਨ ਨੂੰ ਹਟਾਇਆ ਗਿਆ ਹੈ ਤੇ ਕਈ ਚੀਜ਼ਾਂ ਦੇ ਨਿਰਯਾਤ ‘ਤੇ ਰੋਕ ਲਗਾਈ ਗਈ । ਆਰਬੀਆਈ ਨੇ ਵੀ ਅਕਤੂਬਰ-ਦਸੰਬਰ ‘ਚ ਖੁਦਰਾ ਮਹਿੰਗਾਈ ਦਰ 6.5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ । ਚੌਥੀ ਤਿਮਾਹੀ ਯਾਨੀ ਕਿ ਜਨਵਰੀ-ਮਾਰਚ ‘ਚ ਮਹਿੰਗਾਈ ਦਰ 6 ਫੀਸਦੀ ਤੋਂ ਥੱਲੇ ਆ ਜਾਵੇਗੀ। ਵਿੱਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਵੈਸ਼ਵਿਕ ਮੰਦੀ ਤੋਂ ਭਾਰਤੀ ਨਿਰਯਾਤ ਜ਼ਰੂਰ ਪ੍ਰਭਾਵਿਤ ਹੋਵੇਗਾ ਪਰ ਘਰੇਲੂ ਮੰਗ ‘ਚ ਮਜ਼ਬੂਤੀ ਤੇ ਨਿਵੇਸ਼ ‘ਚ ਲਗਾਤਾਰ ਬੜ੍ਹਤ ਤੋਂ ਆਰਥਿਕ ਵਿਕਾਸ ਦੀ ਗੱਡੀ ਅੱਗੇ ਵਧਦੀ ਰਹੇਗੀ । ਵਿੱਤ ਮੰਤਰਾਲੇ ਮੁਤਾਬਕ ਦੁਨੀਆ ਦੇ ਹੋਰ ਦੇਸ਼ਾਂ ‘ਚ ਕਰੰਸੀ ਸਖਤੀ ਨਾਲ ਉਨ੍ਹਾਂ ਦੇਸ਼ਾਂ ਦਾ ਵਿਕਾਸ ਪ੍ਰਭਾਵਿਤ ਹੁੰਦਾ ਦਿਖ ਰਿਹਾ ਹੈ ਪਰ ਭਾਰਤ ਦੇ ਵੱਖ-ਵੱਖ ਪਹਿਲੂਆਂ ‘ਚ ਮਜ਼ਬੂਤੀ ਤੇ ਸਥਿਰਤਾ ਜਾਰੀ ਰਹੇਗੀ । ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਵਿੱਤੀ ਤੇ ਗੈਰ-ਵਿੱਤੀ ਦੋਵਾਂ ਦੀ ਨਿੱਜੀ ਸੈਕਟਰ ਦੀ ਬੈਲੇਂਸਸ਼ੀਟ ਮਜ਼ਬੂਤ ਦਿਖ ਰਹੀ ਹੈ। ਹਾਲਾਂਕਿ ਹੁਣ ਨਿੱਜੀ ਸੈਕਟਰ ਦਿੱਕਤ ‘ਚ ਸੀ ਤਾਂ ਸਰਕਾਰ ਵਲੋਂ ਪੂੰਜੀਗਤ ਖਰਚ ‘ਚ ਲਗਾਤਾਰ ਵਾਧਾ ਕੀਤਾ ਗਿਆ ਤਾਂ ਕਿ ਅਰਥਵਿਵਸਥਾ ਦੀ ਰਫਤਾਰ ਬਣੀ ਰਹੇ।